ਵਾਇਰਲ ਵੀਡੀਓ ਨੇ ਰਾਤੋ-ਰਾਤ ਬਣਾਇਆ ਸਟਾਰ
ਏਬੀਪੀ ਸਾਂਝਾ | 23 Aug 2019 04:10 PM (IST)
ਬੀਤੇ ਕੁਝ ਦਿਨ ਪਹਿਲਾਂ ਸਿੰਗਰ-ਕੰਪੋਜ਼ਰ ਹਿਮੇਸ਼ ਰੇਸ਼ਮੀਆ ਨੇ ਪੱਛਮੀ ਬੰਗਾਲ ਦੀ ਰਾਣੂ ਮੋਂਡਲ ਤੋਂ ਗਾਣਾ ਗਵਾਉਣ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਵੀ ਕਰ ਦਿੱਤਾ ਹੈ। ਹਾਲ ਹੀ ‘ਚ ਹਿਮੇਸ਼ ਰੇਸ਼ਮੀਆ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸ਼ਟ ਕੀਤੀ ਹੈ ਜਿਸ ‘ਚ ਤੁਸੀਂ ਰਾਣੂ ਨੂੰ ਗਾਣੇ ਦੀ ਰਿਕਾਰਡਿੰਗ ਕਰਦੇ ਹੋਏ ਵੇਖ ਸਕਦੇ ਹੋ।
ਮੁੰਬਈ: ਬੀਤੇ ਕੁਝ ਦਿਨ ਪਹਿਲਾਂ ਸਿੰਗਰ-ਕੰਪੋਜ਼ਰ ਹਿਮੇਸ਼ ਰੇਸ਼ਮੀਆ ਨੇ ਪੱਛਮੀ ਬੰਗਾਲ ਦੀ ਰਾਣੂ ਮੋਂਡਲ ਤੋਂ ਗਾਣਾ ਗਵਾਉਣ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਵੀ ਕਰ ਦਿੱਤਾ ਹੈ। ਹਾਲ ਹੀ ‘ਚ ਹਿਮੇਸ਼ ਰੇਸ਼ਮੀਆ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸ਼ਟ ਕੀਤੀ ਹੈ ਜਿਸ ‘ਚ ਤੁਸੀਂ ਰਾਣੂ ਨੂੰ ਗਾਣੇ ਦੀ ਰਿਕਾਰਡਿੰਗ ਕਰਦੇ ਹੋਏ ਵੇਖ ਸਕਦੇ ਹੋ। ਹਿਮੇਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਮੇਰਾ ਨਵਾਂ ਗਾਣਾ ਤੇਰੀ ਮੇਰੀ ਕਹਾਨੀ ਰਿਕਾਰਡ ਕਰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋਈ। ਇਹ ਗਾਣਾ ਹੈਪੀ ਹਾਰਡੀ ਤੇ ਹੀਰ ਦਾ ਗਾਣਾ ਹੈ। ਰਾਣੂ ਮੋਂਡਲ ਦੀ ਖੂਬਸੂਰਤ ਆਵਾਜ਼ ‘ਚ ਇਸ ਨੂੰ ਰਿਕਾਰਡ ਕੀਤਾ ਗਿਆ। ਤੁਹਾਡੇ ਸਾਰੇ ਸੁਪਨੇ ਹੁਣ ਪੂਰੇ ਹੋ ਸਕਦੇ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਪੂਰਾ ਕਰਨ ਦੀ ਚਾਹ ਰੱਖਦੇ ਹੋ। ਇੱਕ ਸਕਾਰਤਮਕ ਸੋਚ ਸਾਰੇ ਸੁਪਨਿਆਂ ਨੂੰ ਪੂਰਾ ਕਰ ਦਿੰਦੀ ਹੈ।” ਜਦੋਂ ਰਾਣੂ ਮੋਂਡਲ ਦੀ ਰੇਲਵੇ ਸਟੇਸ਼ਨ ‘ਤੇ ਗਾਣਾ ਗਾਉਣ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਹਿਮੇਸ਼ ਨੇ ਕਿਹਾ ਸੀ ਕਿ ਉਹ ਆਪਣੀ ਫ਼ਿਲਮ ‘ਚ ਉਨ੍ਹਾਂ ਨੂੰ ਇੱਕ ਗਾਣਾ ਗਾਉਣ ਦਾ ਮੌਕਾ ਜ਼ਰੂਰ ਦੇਣਗੇ। ਇਸ ਦੇ ਨਾਲ ਹੀ ਹਿਮੇਸ਼ ਨੇ ਆਪਣਾ ਵਾਅਦਾ ਪੂਰਾ ਵੀ ਕੀਤਾ।