ਨਵੀਂ ਦਿੱਲੀ: ਅੱਤਵਾਦੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਵਾਉਣ ਤੇ ਪੈਸਾ ਜਮ੍ਹਾਂ ਕਰਨ 'ਤੇ ਨਿਗਰਾਨੀ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੇ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਈਈਐਫਯੂਪੀ ਯਾਨੀ ਕਿ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।


ਏਸ਼ੀਆ ਪ੍ਰਸ਼ਾਂਤ ਸਮੂਹ (ਏਪੀਜੇ) ਨੇ ਇਹ ਵੀ ਪਾਇਆ ਕਿ ਪਾਕਿਸਤਾਨ ਨੇ ਮਨੀ ਲਾਂਡਰਿੰਗ ਕੀਤੀ ਤੇ ਅੱਤਵਾਦੀਆਂ ਦੇ ਵਿੱਤੀ ਪੋਸ਼ਣ ਰੋਕਣ ਲਈ 40 ਨੇਮਾਂ ਵਿੱਚੋਂ 32 ਦਾ ਪਾਲਣ ਨਹੀਂ ਕੀਤਾ। ਐਫਏਟੀਐਫ ਏਪੀਜੇ ਦੀ ਬੈਠਕ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਕੀਤੀ ਗਈ ਸੀ ਅਤੇ ਦੋ ਦਿਨ ਵਿੱਚ ਤਕਰੀਬਨ ਸੱਤ ਘੰਟੇ ਤੋਂ ਵੱਧ ਸਮੇਂ ਤਕ ਇਸ ਦੀ ਚਰਚਾ ਚੱਲੀ ਸੀ।

ਏਪੀਜੀ ਦੇ ਇਸ ਫ਼ੈਸਲੇ ਦਾ ਪਾਕਿਸਤਾਨ 'ਤੇ ਵਿਆਪਕ ਅਸਰ ਹੋਵੇਗਾ। ਹੁਣ ਐੱਫਏਟੀਐੱਫ ਅਕਤੂਬਰ 'ਚ ਹੋਣ ਵਾਲੀ ਆਪਣੀ ਬੈਠਕ 'ਚ ਪਾਕਿਸਤਾਨ ਨੂੰ ਬਲੈਕ ਲਿਸਟ ਕਰਨ 'ਤੇ ਫ਼ੈਸਲਾ ਲਵੇਗਾ। ਪਾਕਿਸਤਾਨ ਅੱਤਵਾਦੀਆਂ ਨੂੰ ਫੰਡਿੰਗ ਦੇ ਮਾਮਲੇ 'ਚ ਐੱਫਏਟੀਐੱਫ ਨੂੰ ਗੁਮਰਾਹ ਕਰ ਰਿਹਾ ਹੈ।

ਬੈਠਕ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਠੋਸ ਕਾਰਵਾਈ ਕਰਨ ਦੀ ਬਜਾਏ ਦਿਖਾਵੇ ਲਈ ਅੱਤਵਾਦੀਆਂ ਤੇ ਅੱਤਵਾਦੀ ਸਮੂਹਾਂ ਖ਼ਿਲਾਫ਼ ਫਰਜ਼ੀ ਤੇ ਕਮਜ਼ੋਰ ਐੱਫਆਈਆਰ ਦਰਜ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ਨੇ ਪਾਕਿਸਤਾਨ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖ਼ਿਲਾਫ਼ ਠੋਸ ਕਾਰਾਵਾਈ ਦੀ ਨਸੀਹਤ ਦਿੱਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਐਫਏਟੀਐਫ ਦੀ ਗ੍ਰੇਅ ਲਿਸਟ 'ਚ ਵੀ ਸ਼ਾਮਲ ਹੈ।