ਜਾਵੇਦ ਅਖਤਰ ਰਿਚਰਡ ਡੌਕਿਨਸ ਐਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਣ ਗਏ ਹਨ।
ਸ਼ਬਾਨਾ ਆਜ਼ਮੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਧਰਮ ਨਿਰਪੱਖਤਾ ਖ਼ਤਰੇ ਵਿੱਚ ਹੈ, ਇਸ ਪੁਰਸਕਾਰ ਦੀ ਸਾਰਥਕਤਾ ਵਧਦੀ ਹੈ। ਸ਼ਬਾਨਾ ਆਜ਼ਮੀ ਨੇ ਕਿਹਾ,
"ਮੈਂ ਬਹੁਤ ਖੁਸ਼ ਹਾਂ। ਮੈਨੂੰ ਪਤਾ ਹੈ ਕਿ ਰਿਚਰਡ ਡੌਕਿਨਸ ਜਾਵੇਦ ਲਈ ਪ੍ਰੇਰਣਾਦਾਇਕ ਸਰੋਤ ਰਿਹਾ ਹੈ। ਇਹ ਪੁਰਸਕਾਰ ਇਸ ਲਈ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅੱਜ ਦੇ ਸਮੇਂ ਜਦੋਂ ਸਾਰੇ ਧਰਮਾਂ ਦੇ ਧਾਰਮਿਕ ਕੱਟੜਪੰਥੀਆਂ ਦੁਆਰਾ ਧਰਮ-ਨਿਰਪੱਖਤਾ ‘ਤੇ ਹਮਲਾ ਕੀਤਾ ਜਾ ਰਿਹਾ ਹੈ, ਤਾਂ ਇਹ ਪੁਰਸਕਾਰ ਧਰਮ ਨਿਰਪੱਖਤਾ ਦੀ ਰੱਖਿਆ ਲਈ ਜਾਵੇਦ ਦੇ ਯਤਨਾਂ ਨੂੰ ਪ੍ਰਮਾਣਿਤ ਕਰ ਰਿਹਾ ਹੈ। ” -
Video: ਤੈਮੂਰ ਨੂੰ ਘੁੰਮਾਉਣ ਨਿਕਲੇ ਕਰੀਨਾ-ਸੈਫ ਨੂੰ ਪਈ ਝਾੜ! ਸ਼ਖ਼ਸ ਨੇ ਕਿਹਾ ਬੱਚਿਆਂ ਨੂੰ ਰੱਖੋ ਘਰ, ਤਾਂ ਇਹ ਸੀ ਸੈਫ ਦਾ ਰਿਐਕਸ਼ਨ
ਤੁਹਾਨੂੰ ਦੱਸ ਦਈਏ ਕਿ ਰਿਚਰਡ ਡੌਕਿਨਸ ਇੱਕ ਨਾਮਵਰ ਐਵਾਰਡ ਹੈ ਜੋ ਵਿਸ਼ਵਵਿਆਪੀ ਤਰਕਸ਼ੀਲ ਅਤੇ ਵਿਗਿਆਨਕ ਸੋਚ ਅਤੇ ਨਾਸਤਿਕਤਾ ਨੂੰ ਉਤਸ਼ਾਹਤ ਕਰਨ ਵਾਲੇ ਮਸ਼ਹੂਰ ਬਾਇਓਲੋਜਿਸਟ ਰਿਚਰਡ ਡੌਕਿਨਸ ਦੇ ਨਾਮ ‘ਤੇ 2003 ਸਥਾਪਤ ਕੀਤਾ ਗਿਆ। ਜਿਵੇਂ ਹੀ ਪੁਰਸਕਾਰ ਦੀ ਘੋਸ਼ਣਾ ਹੋਈ, ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਸਣੇ ਅਨਿਲ ਕਪੂਰ, ਉਰਮਿਲਾ ਮਾਤੋਂਡਕਰ, ਦੀਆ ਮਿਰਜ਼ਾ, ਸ਼ੰਕਰ ਮਹਾਦੇਵਨ, ਨਿਖਿਲ ਅਡਵਾਨੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਅੱਜ ਖੁੱਲ੍ਹ ਗਏ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਹੋਟਲ, ਜਾਣੋ ਕਿਹੜੇ ਸੂਬੇ 'ਚ ਕੀ ਨੇ ਨਿਯਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ