ਨਵੀਂ ਦਿੱਲੀ: ਘਾਤਕ ਕੋਰੋਨਾਵਾਇਰਸ ਦੇ ਫੈਲਣ ਕਾਰਨ ਦੇਸ਼ ਵਿਚ ਅੱਜ ਤੋਂ ਹੀ ਅਨਲੌਕ-1 ਤਹਿਤ ਹੋਟਲ ਅਤੇ ਰੈਸਟੋਰੈਂਟਾਂ ਦੇ ਨਾਲ ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਗਏ ਹਨ। ਪਰ ਹੁਣ ਲੋਕਾਂ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਜਾਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਸਰਕਾਰ ਨੇ ਇਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਕੇਂਦਰ ਸਰਕਾਰ ਨੇ 30 ਮਈ ਨੂੰ ਤਾਲਾਬੰਦੀ ਦਾ ਚੌਥਾ ਪੜਾਅ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ 30 ਮਈ ਨੂੰ ਦੇਸ਼ ‘ਚ ਅਨਲੌਕ-1 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਹੋਟਲ ਖੋਲ੍ਹਣ ਦੀ ਆਗਿਆ ਨਹੀਂ ਹੈ।

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਦਿੱਤਾ ਸਾਥ, ਉਧਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਸੋਨੂੰ ਸੂਦ ਨੇ ਇਸ ਲਈ ਕੀਤਾ ਧੰਨਵਾਦ

ਰੈਸਟੋਰੈਂਟਾਂ ਲਈ ਦਿਸ਼ਾ ਨਿਰਦੇਸ਼ ....

• ਸੀਸੀਟੀਵੀ ਲਾਜ਼ਮੀ ਤੌਰ 'ਤੇ ਵਰਕਿੰਗ ਮੋਡ 'ਚ ਹੋਣੇ ਚਾਹੀਦੇ ਹਨ।

• ਬਿੱਲ ਲੈਣ-ਦੇਣ ਦਾ ਕੇਸ਼ਲੈੱਸ ਟ੍ਰਾਂਸੈਕਸ਼ਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

• ਬਿਨਾਂ ਫੇਸ ਮਾਸਕ ਦੇ ਰੈਸਟੋਰੈਂਟ ‘ਚ ਦਾਖਲੇ ਦੀ ਆਗਿਆ ਨਹੀਂ ਹੋਵੇਗੀ।

• ਰੈਸਟੋਰੈਂਟ ‘ਚ ਇੰਤਜ਼ਾਰ ਕਰਦਿਆਂ, ਤੁਹਾਨੂੰ ਵਿੱਚ-ਵਿਚਕਾਰ ਆਪਣੇ ਹੱਥ ਧੋਣੇ ਪੈਣਗੇ।

• ਭਾਵੇਂ ਹੱਥ ਗੰਦੇ ਨਾ ਹੋਣ, ਖਾਣ ਤੋਂ ਪਹਿਲਾਂ ਹੱਥ ਧੋ ਲਓ।

• ਰੈਸਟੋਰੈਂਟ ਸਟਾਫ ਨੂੰ ਹੱਥ ਅਤੇ ਮੂੰਹ ਢਕ ਕੇ ਕੰਮ ਕਰਨਾ ਪਏਗਾ।

• ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਰੈਸਟੋਰੈਂਟ ‘ਚ ਨਾ ਜਾਣ ਦੀ ਸਲਾਹ।

• ਰੈਸਟੋਰੈਂਟ ਸਟਾਫ ਬਜ਼ੁਰਗ ਸਟਾਫ ਨੂੰ ਫਰੰਟਲਾਈਨ ‘ਚ ਨਹੀਂ ਰੱਖ ਸਕਦਾ।

• ਸ਼ੈੱਫ, ਵੇਟਰ ਜਾਂ ਹੋਰ ਕਰਮਚਾਰੀ ਹੋਵੇ, ਹਰ ਕਿਸੇ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਏਗੀ।

• ਰੈਸਟੋਰੈਂਟ ਦੇ ਏਅਰ ਕੰਡੀਸ਼ਨਰਾਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਉਣਾ ਪਏਗਾ।

• ਰੈਸਟੋਰੈਂਟ ਜਾਣ ਵਾਲਿਆਂ ਲਈ ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੋਵੇਗਾ।

• ਗਾਹਕ ਦੇ ਜਾਣ ਤੋਂ ਬਾਅਦ, ਜਿਸ ਸੀਟ 'ਤੇ ਉਹ ਬੈਠਾ ਸੀ, ਪੂਰੀ ਤਰ੍ਹਾਂ ਸੈਨੀਟਾਈਜ਼ ਕਰਨੀ ਪਏਗੀ।

• ਡਿਸਪੋਸੇਬਲ ਮੈਨਿਊ ਰੱਖਣਾ ਪਏਗਾ ਹੈ ਅਤੇ ਚੰਗੀ ਕੁਆਲਟੀ ਨੈਪਕਿਨ ਪੇਪਰ ਹੋਣਾ ਲਾਜ਼ਮੀ ਹੈ।

• ਰੈਸਟੋਰੈਂਟ ਪੂਰਾ ਭਰਨ ਲਈ ਮਨਜ਼ੂਰ ਨਹੀਂ ਹੈ। ਰੈਸਟੋਰੈਂਟ ‘ਚ ਸਿਰਫ 50 ਪ੍ਰਤੀਸ਼ਤ ਸੀਟਾਂ ਹੀ ਭਰੀਆਂ ਜਾਣਗੀਆਂ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਜਾਣੋ ਨਵੇਂ ਰੇਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ