Henry Cavill Superman: ਹੈਨਰੀ ਕੈਵਿਲ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਹੈਨਰੀ ਕੈਵਿਲ ਦੀ ਸੁਪਰਮੈਨ ਦੇ ਰੋਲ ਤੋਂ ਛੁੱਟੀ ਹੋ ਗਈ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਹੈਨਰੀ ਕੈਵਿਲ ਵਲੋਂ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕੀਤਾ ਗਿਆ ਹੈ। ਹੈਨਰੀ ਕੈਵਿਲ ਨੇ ਦੱਸਿਆ ਕਿ ਉਨ੍ਹਾਂ ਦੀ ਜੇਮਸ ਗੰਨ ਤੇ ਪੀਟਰ ਸੈਫਰਨ ਨਾਲ ਮੀਟਿੰਗ ਹੋਈ ਹੈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਉਹ ਸੁਪਰਮੈਨ ਦੀ ਭੂਮਿਕਾ ਨਹੀਂ ਨਿਭਾਉਣਗੇ।

Continues below advertisement









ਹੈਨਰੀ ਕੈਵਿਲ ਨੂੰ ਅਕਤੂਬਰ ਮਹੀਨੇ ਰਿਲੀਜ਼ ਹੋਈ ਫ਼ਿਲਮ 'ਬਲੈਕ ਐਡਮ' ਦੇ ਪੋਸਟ ਕ੍ਰੈਡਿਕ ਸੀਨ 'ਚ ਦੇਖਿਆ ਗਿਆ ਸੀ। ਉਦੋਂ ਸੁਪਰਮੈਨ ਤੇ ਖ਼ਾਸ ਕਰਕੇ ਹੈਨਰੀ ਕੈਵਿਲ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹੋ ਗਏ ਸਨ। ਹਾਲਾਂਕਿ ਜੇਮਸ ਗੰਨ ਤੇ ਪੀਟਰ ਸੈਫਰਨ ਦੀ ਡੀ. ਸੀ. 'ਚ ਐਂਟਰੀ 'ਬਲੈਕ ਐਡਮ' ਫ਼ਿਲਮ ਤੋਂ ਬਾਅਦ ਹੋਈ ਤੇ ਇਨ੍ਹਾਂ ਦੋਵਾਂ ਨੇ ਡੀ. ਸੀ. 'ਚ ਵੱਡੇ ਬਦਲਾਅ ਕਰਨ ਦਾ ਹਿੰਟ ਪਹਿਲਾਂ ਹੀ ਦੇ ਦਿੱਤਾ ਸੀ। ਉਥੇ ਚਰਚਾ ਇਹ ਵੀ ਹੈ ਕਿ ਡੀ. ਸੀ. ਦੀ ਅਗਲੀ ਫ਼ਿਲਮ 'ਫਲੈਸ਼' 'ਚ ਵੀ ਸੁਪਰਮੈਨ ਦਿਖਣ ਵਾਲਾ ਸੀ, ਪਰ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਹੁਣ ਕੋਈ ਨਵਾਂ ਹੀ ਸੁਪਰਮੈਨ ਦੇਖਣ ਨੂੰ ਮਿਲਣ ਵਾਲਾ ਹੈ।


ਕਾਬਿਲੇਗ਼ੌਰ ਹੈ ਕਿ ਹੈਨਰੀ ਕੈਵਿਲ ਤਕਰੀਬਨ ਇੱਕ ਦਹਾਕੇ ਤੋਂ ਸੁਪਰਮੈਨ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ ਹਨ। ਉਨ੍ਹਾਂ ਨੂੰ ਸੁਪਰਮੈਨ ਦੇ ਕਿਰਦਾਰ ਵਿੱਚ ਕਾਫੀ ਪਸੰਦ ਵੀ ਕੀਤਾ ਗਿਆ ਸੀ। ਜਦੋਂ ਡੀਸੀ ਦੀ ਹਾਲੀਆ ਫਿਲਮ ‘ਬਲੈਕ ਐਡਮ’ ਦੇ ਪੋਸਟ ਕਰੈਡਿਟ ਸੀਨ ‘ਚ ਹੈਨਰੀ ਕੈਵਿਲ ਨਜ਼ਰ ਆਏ ਤਾਂ ਸਭ ਨੂੰ ਉਮੀਦ ਸੀ ਕਿ ਉਹ ਸੁਪਰਮੈਨ ਦੇ ਅਗਲੇ ਪਾਰਟ ‘ਚ ਨਜ਼ਰ ਆਉਣਗੇ, ਪਰ ਫਿਲਮ ਮੇਕਰਾਂ ਦੇ ਇਸ ਫੈਸਲੇ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਜ਼ਰੂਰ ਲੱਗਿਆ ਹੈ।