ਮੁੰਬਈ: ਇਨ੍ਹੀਂ ਦਿਨੀਂ ਇਰਫਾਨ ਖ਼ਾਨ ਆਪਣੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇੱਕ ਵਾਰ ਫੇਰ ਇਰਫਾਨ ਦੀ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਇਸ ਫੋਟੋ ‘ਚ ਇਰਫਾਨ ਆਪਣੀ ਫ਼ਿਲਮ ਦੇ ਡਾਇਰੈਕਟਰ ਹੋਮੀ ਅਦਜਾਨੀਆ ਨਾਲ ਗੱਲਬਾਤ ਕਰਨ ‘ਚ ਮਸ਼ਗੂਲ ਹਨ। ਫ਼ਿਲਮ ਦੀ ਸ਼ੂਟਿੰਗ ਨੂੰ ਦੇਖਣ ਇਰਫਾਨ ਦੇ ਕਈ ਫੈਨਸ ਆਉਂਦੇ ਹਨ ਜਿਨ੍ਹਾਂ ਨਾਲ ਇਰਫਾਨ ਚੰਗੀ ਤਰ੍ਹਾਂ ਮਿਲਦੇ ਤੇ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹਨ। ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਉਦੇਪੁਰ ‘ਚ ਹੋ ਰਹੀ ਹੈ।


ਇਰਫਾਨ ਨੂੰ ਮਿਲਣ ਆਉਣ ਵਾਲੇ ਫੈਨਸ ਦੀ ਗਿਣਤੀ ਨੂੰ ਦੇਖਦੇ ਹੋਏ ਇਰਫਾਨ ਦੀ ਸਿਕਿਉਰਟੀ ਹੋਰ ਵਧਾ ਦਿੱਤੀ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇੱਥੇ ਹੋਰ ਕਿੰਨੇ ਦਿਨ ਚੱਲੇਗੀ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਫ਼ਿਲਮ ‘ਚ ਕਰੀਨਾ ਕਪੂਰ ਦਾ ਕੈਮਿਓ ਰੋਲ ਤੇ ਰਾਧਿਕਾ ਮਦਾਨ ਇਰਫਾਨ ਦੀ ਧੀ ਦੇ ਰੋਲ ‘ਚ ਨਜ਼ਰ ਆਵੇਗੀ।