ਬਲਜੀਤ ਬਾਠ
ਚੰਡੀਗੜ੍ਹ: ਜਦੋਂ ਵੀ ਪੰਜਾਬੀ ਤੇ ਹਿੰਦੀ ਇੰਡਸਟਰੀ 'ਚ ਰੈਪ (Rap) ਦੀ ਗੱਲ ਆਉਂਦੀ ਹੈ ਤਾਂ ਬਿਨ੍ਹਾਂ ਕਿਸੇ ਵੀ ਸ਼ੱਕ ਦੇ ਹਨੀ
ਸਿੰਘ (Yo Yo Honey Singh) ਅਤੇ ਬਾਦਸ਼ਾਹ (Badshah) ਦੀ ਗੱਲ ਹੁੰਦੀ ਹੀ ਹੈ। ਦੋਵੇਂ ਇੰਡਸਟਰੀ 'ਚ ਰੈਪ ਨਾਲ ਮਿਊਜ਼ਿਕ ਵਿੱਚ ਚੇਂਜ਼ ਲਿਆਉਣ ਵਾਲੇ ਮੰਨੇ ਜਾਂਦੇ ਹਨ।ਟੀਮ ਮਾਫੀਆ ਮੰਡੀਰ ਨਾਲ ਤੋਂ ਜੁੜੇ ਇਹਨਾਂ ਦੋਵਾਂ ਕਲਾਕਾਰਾਂ ਦੀ ਕਿਸੇ ਵੇਲੇ ਬਹੁਤ ਚੰਗੀ ਦੋਸਤੀ ਸੀ।ਪਰ ਕੁੱਝ ਸਾਲ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸੀ। ਜਿਸ ਤੋਂ ਬਾਅਦ ਹੁਣ ਦੋਨੋਂ ਸਾਰੇ ਸ਼ਿੱਕਵੇ ਦੂਰ ਕਰਕੇ ਮੁੜ ਤੋਂ ਇਕੱਠੇ ਹੋਏ ਹਨ।


ਦਰਅਸਲ, ਇੱਕ ਜਨਮ ਦਿਨ ਦੀ ਪਾਰਟੀ 'ਚ ਦੋਨੋਂ ਕਲਾਕਾਰਾਂ ਨੂੰ ਇਕੱਠੇ ਵੇਖਿਆ ਗਿਆ।ਪਾਰਟੀ 'ਚ ਦੋਵਾਂ ਨੂੰ ਇਕੱਠੇ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਾਲਾਂ ਤੋਂ ਚਲਦਾ ਆ ਰਿਹਾ ਦੋਨਾਂ ਦਾ ਝਗੜਾ ਹੁਣ ਮੁਕ ਚੁੱਕਾ ਹੋਵੇ। ਦੋਨੋਂ ਕਲਾਕਾਰ ਪਾਰਟੀ 'ਚ ਕਾਫੀ ਖੁਸ਼ ਨਜ਼ਰ ਆਏ ਅਤੇ ਦੋਨਾਂ ਨੇ ਮਿਲ ਕੇ ਡਾਂਸ ਵੀ ਕੀਤਾ।

ਸੂਤਰਾ ਮੁਤਾਬਿਕ ਦੋਨਾਂ ਕਲਾਕਾਰਾਂ ਦੀ ਸੁਲਾਹ ਕਰਵਾਉਣ ਵਾਲੇ ਮੀਕਾ ਸਿੰਘ ਹਨ। ਦਰਅਸਲ, ਮੀਕਾ ਸਿੰਘ ਅਤੇ ਹਨੀ ਸਿੰਘ ਪੁਰਾਣੇ ਦੋਸਤ ਹਨ ਅਤੇ ਮੀਕਾ ਸਿੰਘ ਦੇ ਕਹਿਣ ਤੇ ਹੀ ਦੋਨਾਂ ਵਿਚਾਲੇ ਮੱਤ ਭੇਦ ਸੁਲਝੇ ਹਨ।