ਅਡਲਟ ਫਿਲਮਾਂ ਨੂੰ ਅਲਵਿਦਾ ਕਹਿ ਚੁੱਕੀ ਮੀਆ ਖਲੀਫਾ ਹੁਣ ਬਹੁਤ ਵੱਖਰੀ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ। ਹੁਣ ਮੀਆ ਸੋਸ਼ਲ ਮੀਡੀਆ ਕੂਵੀਨ ਹੈ। ਉਸ ਦੀ ਫੈਨ ਫਾਲੋਇੰਗ ਵੀ ਕਰੋੜਾਂ ਵਿੱਚ ਹੈ। ਸੋਸ਼ਲ ਮੀਡੀਆ 'ਤੇ ਮੀਆ ਨੇ ਹੁਣ ਤੱਕ 160,000 ਡਾਲਰ ਦੀ ਕਮਾਈ ਕੀਤੀ ਹੈ। ਜੋ ਉਸ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਦਾਨ ਕਰ ਦਿੱਤੀ।

ਹੁਣ ਸੋਸ਼ਲ ਮੀਡੀਆ ‘ਤੇ ਮੀਆ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਸ਼ਾਵਰ ਲੈਂਦਿਆਂ ਇੱਕ ਗਾਣਾ ਗਾਉਂਦੀ ਸੁਣਾਈ ਦਿੱਤੀ। ਮੀਆ ਦੀ ਇਹ ਵੀਡੀਓ ਉਸ ਦੇ ਪਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਮੀਆ ਦਾ ਅਸਲ ਨਾਮ ਕੈਲਿਸਟਾ ਹੈ। ਵੀਡੀਓ 'ਚ ਉਹ ਬਾਥਰੂਮ 'ਚ ਨਹਾਉਂਦੇ ਸਮੇਂ ਉੱਚੀ ਆਵਾਜ਼ 'ਚ ਗਾ ਰਹੀ ਹੈ। ਜਿਸ ਨੂੰ ਲੈ ਕੇ ਉਸ ਦਾ ਪਤੀ ਉਸ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਪੁੱਛਦਾ ਹੈ, ਕੀ ਤੁਸੀਂ ਠੀਕ ਹੋ ਬੇਬੀ? ਮੀਆ ਇਸ 'ਤੇ ਬਾਥਰੂਮ ਤੋਂ ਬਾਹਰ ਵੇਖਦੀ ਹੈ। ਅਤੇ ਹੱਸਦੇ ਹੋਏ ਕਹਿੰਦੀ ਹੈ ਕਿ ਉਹ ਠੀਕ ਹੈ।



ਦਸ ਦੀਏ ਕਿ ਖਲੀਫਾ ਅਤੇ ਸੈਂਡਬਰਗ ਦੇ ਵਿਚਕਾਰ ਰਿਸ਼ਤਾ ਉਦੋਂ ਗੂੜ੍ਹਾ ਹੋਇਆ ਜਦੋਂ ਦੋਵਾਂ ਨੇ ਸਾਲ 2019 ਵਿੱਚ ਇੰਗੇਜਮੈਂਟ ਕੀਤੀ। ਮੀਆ ਨੇ ਇਹ ਜਾਣਕਾਰੀ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕੁੜਮਾਈ ਹੋ ਗਈ ਅਤੇ ਉਹ 2020 ਦੇ ਸ਼ੁਰੂ ਵਿੱਚ ਵਿਆਹ ਕਰਵਾਉਣ ਜਾ ਰਹੇ ਹਨ। ਪਰ ਕੋਰੋਨਾਵਾਇਰਸ ਦੇ ਕਾਰਨ ਉਸ ਨੂੰ ਆਪਣਾ ਵਿਆਹ ਪੋਸਟਪੋਨ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਚੀਜ਼ਾਂ ਥੋੜ੍ਹੀਆਂ ਵਧੀਆ ਹੋਈਆਂ, ਤਾਂ ਦੋਹਾਂ ਨੇ ਜੂਨ 2020 'ਚ ਵਿਆਹ ਕਰਵਾ ਲਿਆ।