Honey Singh In Relationship: ਪੰਜਾਬੀ ਰੈਪਰ ਹਨੀ ਸਿੰਘ ਹਾਲ ਹੀ `ਚ ਸਾਬਕਾ ਪਤਨੀ ਸ਼ਾਲਿਨੀ ਸਿੰਘ ਨਾਲ ਤਲਾਕ ਦੀਆਂ ਖਬਰਾਂ ਨੂੰ ਲੈਕੇ ਸੁਰਖੀਆਂ `ਚ ਸੀ। ਇਸ ਦਰਮਿਆਨ ਉਨ੍ਹਾਂ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰਨ ਦੇ ਨਾਲ ਹੀ ਆਪਣੇ ਨਵੇਂ ਨਵੇਂ ਰਿਸ਼ਤੇ ਦਾ ਵੀ ਐਲਾਨ ਕਰ ਦਿਤਾ ਸੀ। ਹਾਲਾਂਕਿ ਹਨੀ ਸਿੰਘ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਲੜਕੀ ਕੌਣ ਹੈ, ਜੋ ਹਨੀ ਸਿੰਘ ਨਾਲ ਡੇਟਿੰਗ ਕਰ ਰਹੇ ਹਨ। ਪਰ ਹੁਣ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ ਕਿ ਉਹ ਕੋਈ ਹੋਰ ਨਹੀਂ, ਬਲਕਿ ਅਦਾਕਾਰਾ ਟੀਨਾ ਥਡਾਨੀ ਹੈ।  


ਨਵੇਂ ਰਿਸ਼ਤੇ ਦਾ ਕੀਤਾ ਐਲਾਨ 
ਚਾਰ ਦਿਨ ਪਹਿਲਾਂ ਯੋ ਯੋ ਹਨੀ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਤੁਸੀਂ ਦੇਖ ਸਕਦੇ ਹੋ ਕਿ ਹਨੀ ਸਿੰਘ ਨੇ ਇਕ ਲੜਕੀ ਦਾ ਹੱਥ ਫੜਿਆ ਹੋਇਆ ਹੈ। ਇਸ ਫੋਟੋ ਦੇ ਕੈਪਸ਼ਨ 'ਚ ਹਨੀ ਸਿੰਘ ਨੇ ਲਿਖਿਆ ਹੈ- ਇਹ ਸਭ ਤੁਹਾਡੇ ਅਤੇ ਮੇਰੇ ਬਾਰੇ ਹੈ। ਮੇਰਾ ਗੀਤ ਟੂਗੈਦਰ ਫ਼ਾਰਐਵਰ (Together Forever) ਰਿਲੀਜ਼ ਹੋ ਗਿਆ ਹੈ। ਹੁਣ ਆਪਣੇ ਅਜ਼ੀਜ਼ ਨਾਲ ਇਸ ਨਵੇਂ ਗੀਤ ਤੇ ਮਜ਼ੇਦਾਰ ਰੀਲਾਂ ਬਣਾਓ। ਹਨੀ ਸਿੰਘ ਦੀ ਇਸ ਪੋਸਟ 'ਚ ਨਜ਼ਰ ਆਈ ਲੜਕੀ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਸੋਸ਼ਲ ਮੀਡੀਆ 'ਤੇ ਨੇਟਿਜ਼ਨਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀ ਨੇ ਜਿਸ ਲੜਕੀ ਦਾ ਹੱਥ ਫੜਿਆ ਹੋਇਆ ਹੈ, ਉਹ ਕੋਈ ਹੋਰ ਨਹੀਂ ਸਗੋਂ ਅਦਾਕਾਰਾ ਅਤੇ ਮਾਡਲ ਟੀਨਾ ਥਡਾਨੀ ਹੈ। ਇਸ ਗੱਲ ਦਾ ਸਬੂਤ ਯੂਜ਼ਰਸ ਸੋਸ਼ਲ ਮੀਡੀਆ 'ਤੇ ਦੇ ਰਹੇ ਹਨ ਕਿਉਂਕਿ ਇਸ ਹੱਥ 'ਚ ਨਜ਼ਰ ਆ ਰਿਹਾ ਬ੍ਰੈਸਲੇਟ ਟੀਨਾ ਦੇ ਹੱਥ 'ਚ ਵੀ ਮੌਜੂਦ ਹੈ। ਇਹੀ ਗੱਲ ਹੈ ਜਿਸ ਨੇ ਲੋਕਾਂ ਦੇ ਮਨਾਂ ਨੂੰ ਘੁਮਾਇਆ ਹੈ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹਨੀ ਸਿੰਘ ਦਾ ਦਿਲ ਟੀਨਾ 'ਤੇ ਆ ਗਿਆ ਹੈ।









ਨਵੇਂ ਗੀਤ ਦੀ ਰਿਲੀਜ਼ ਤੇ ਕੀਤਾ ਨਵੇਂ ਰਿਸ਼ਤੇ ਦਾ ਐਲਾਨ
ਦਰਅਸਲ ਦੋ ਹਫਤੇ ਪਹਿਲਾਂ ਯੋ ਯੋ ਹਨੀ ਸਿੰਘ ਅਤੇ ਗਾਇਕ ਮਿਲਿੰਦ ਗਾਬਾ ਦਾ ਨਵਾਂ ਗੀਤ ਟ੍ਰਿਪ ਟੂ ਪੈਰਿਸ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਹਨੀ ਸਿੰਘ ਦੇ ਨਾਲ ਟੀਨਾ ਥਡਾਨੀ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਤੋਂ ਬਾਅਦ ਦੋਵਾਂ ਵਿਚਾਲੇ ਨੇੜਤਾ ਵਧਣ ਲੱਗੀ ਹੈ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਹਨੀ ਅਤੇ ਟੀਨਾ ਦੇ ਰਿਸ਼ਤੇ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।