West Indies vs Ireland: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ 'ਚ 146 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਬ੍ਰੈਂਡਨ ਕਿੰਗ ਨੇ 48 ਗੇਂਦਾਂ 'ਤੇ 1 ਛੱਕੇ ਅਤੇ 6 ਚੌਕਿਆਂ ਦੀ ਮਦਦ ਨਾਲ 62 ਦੌੜਾਂ ਦੀ ਪਾਰੀ ਖੇਡੀ। 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਟੀਮ ਨੇ ਇਹ ਟੀਚਾ ਸਿਰਫ 17.3 ਓਵਰਾਂ 'ਚ ਇਕਤਰਫਾ ਤਰੀਕੇ ਨਾਲ ਹਾਸਲ ਕਰ ਲਿਆ। ਆਇਰਲੈਂਡ ਲਈ ਤਜਰਬੇਕਾਰ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ 'ਚ 2 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦਾ ਮੈਚ ਜੇਤੂ ਅਰਧ ਸੈਂਕੜਾ ਖੇਡਿਆ ਅਤੇ ਆਪਣੀ ਟੀਮ ਨੂੰ ਸੁਪਰ-12 'ਚ ਪਹੁੰਚਾਇਆ।


ਵੈਸਟਇੰਡੀਜ਼ ਟੂਰਨਾਮੈਂਟ ਤੋਂ ਬਾਹਰ


ਦੋ ਵਾਰ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਵੈਸਟਇੰਡੀਜ਼ ਦੀ ਟੀਮ ਨੂੰ ਆਇਰਲੈਂਡ ਤੋਂ ਮੈਚ ਹਾਰਨ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਦਰਅਸਲ ਇਸ ਹਾਰ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਦੇ ਨਾਲ ਹੀ ਇਹ ਮੈਚ ਇਕਤਰਫਾ ਜਿੱਤਣ ਵਾਲੀ ਆਇਰਲੈਂਡ ਟੀ-20 ਵਿਸ਼ਵ ਕੱਪ ਦੇ ਸੁਪਰ-12 'ਚ ਪਹੁੰਚ ਗਈ ਹੈ।


ਆਇਰਲੈਂਡ ਦੀ ਟੀਮ ਨੇ ਇਸ ਮੈਚ 'ਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲਾਂ ਉਸ ਦੀ ਤਿੱਖੀ ਗੇਂਦਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ੀ ਕ੍ਰਮ ਨੂੰ ਸਿਰਫ਼ 146 ਦੌੜਾਂ 'ਤੇ ਹੀ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਬੱਲੇਬਾਜ਼ੀ ਦੌਰਾਨ ਆਇਰਲੈਂਡ ਨੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ ਇਹ ਮੈਚ ਇਕਤਰਫਾ ਤਰੀਕੇ ਨਾਲ 9 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਆਇਰਲੈਂਡ ਦੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ-12 'ਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੋ ਵਾਰ ਦੀ ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਵੈਸਟਇੰਡੀਜ਼ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Punjab Breaking News LIVE: ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਕਿਸਾਨ ਪਾਉਣਗੇ ਘੇਰਾ, ਗੋਲ਼ੀ ਲੱਗਣ ਨਾਲ DSP ਗਗਨਦੀਪ ਭੁੱਲਰ ਦੀ ਮੌਤ, ਕੈਨੇਡਾ 'ਚ ਮਿਲੇਗੀ ਲੱਖਾਂ ਲੋਕਾਂ ਨੂੰ ਪੀਆਰ, ਜਹਾਜ਼ ਖਰੀਦਣ 'ਤੇ ਘਿਰੀ ਭਗਵੰਤ ਮਾਨ ਸਰਕਾਰ, ਹੁਣ ਹਰਿਆਣਾ ਕਮੇਟੀ ਕੋਲ ਜਾਏਗਾ ਗੁਰਦੁਆਰਿਆਂ ਦਾ ਪ੍ਰਬੰਧ