Honeymoon: ਮਸ਼ਹੂਰ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਸਟਾਰਰ ਫਿਲਮ 'ਹਨੀਮੂਨ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਹ ਫਿਲਮ ਇਸ ਦੀਵਾਲੀ 'ਤੇ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਰੋਮਾਂਟਿਕ ਕਾਮੇਡੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਫਿਲਮ ਦੀ ਸ਼ੂਟਿੰਗ ਜਨਵਰੀ 2022 'ਚ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਜੈਸਮੀਨ ਤੇ ਗਿੱਪੀ ਗਰੇਵਾਲ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ ਸਨ।
ਇਸ ਫਿਲਮ ਦੀ ਕਹਾਣੀ ਇੱਕ ਨਵੇਂ ਜੋੜੇ ਦੀਪ ਤੇ ਸੁੱਖ ਦੀ ਹੈ, ਜੋ ਵਿਆਹ ਤੋਂ ਬਾਅਦ ਆਪਣੇ ਹਨੀਮੂਨ 'ਤੇ ਜਾਣਾ ਚਾਹੁੰਦੇ ਹਨ ਪਰ ਦੀਪ ਦੇ ਪਰਿਵਾਰ ਨੂੰ ਹਨੀਮੂਨ ਬਾਰੇ ਕੁਝ ਨਹੀਂ ਪਤਾ ਹੁੰਦਾ। ਉਹ ਕਦੇ ਆਪਣੇ ਪਿੰਡ ਤੋਂ ਬਾਹਰ ਨਹੀਂ ਗਏ। ਅਜਿਹੇ 'ਚ 16 ਲੋਕਾਂ ਦਾ ਪੂਰਾ ਪਰਿਵਾਰ ਇਕੱਠਿਆਂ ਹੀ ਹਨੀਮੂਨ 'ਤੇ ਜਾਂਦਾ ਹੈ। ਕਾਮੇਡੀ ਨਾਲ ਭਰਪੂਰ ਫਿਲਮ ਇਸ ਸਾਲ 25 ਅਕਤੂਬਰ ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਹੈ।
ਹਨੀਮੂਨ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਤੋਂ ਇਲਾਵਾ ਸੀਮਾ ਕੌਸ਼ਲ, ਸਰਦਾਰ ਸੋਹੀ, ਹਾਰਬੀ ਸੰਘਾ, ਨਸੀਰ ਚਿਨਯੋਤੀ, ਨਿਰਮਲ ਰਿਸ਼ੀ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਸੰਗੀਤ ਬੀ ਪਰਾਕ ਨੇ ਤੇ ਕੰਪੋਜ਼ ਜਾਨੀ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਜੀਐਸ ਛਾਬੜਾ ਨੇ ਕੀਤਾ ਹੈ। ਇਸ ਦੇ ਨਾਲ ਹੀ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਹਰਮਨ ਬਵੇਜਾ ਤੇ ਵਿੱਕੀ ਬਾਹਰੀ ਨੇ ਪ੍ਰੋਡਿਊਸ ਕੀਤਾ ਹੈ।
ਦੱਸ ਦੇਈਏ ਕਿ ਇਹ ਜੈਸਮੀਨ ਦੀ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ। ਜੈਸਮਾਨ ਨੇ 'ਬਿੱਗ ਬੌਸ 14' ਤੋਂ ਬਾਅਦ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ ਹੈ। ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
Honeymoon: ਗਿੱਪੀ ਗਰੇਵਾਲ ਨਾਲ ਕਾਮੇਡੀ ਤੇ ਰੋਮਾਂਸ ਕਰੇਗੀ ਜੈਸਮੀਨ, 'ਹਨੀਮੂਨ' ਦੀ ਰਿਲੀਜ਼ ਡੇਟ ਦਾ ਐਲਾਨ
abp sanjha | Edited By: ravneetk Updated at: 24 Apr 2022 01:46 PM (IST)
ਹਨੀਮੂਨ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਤੋਂ ਇਲਾਵਾ ਸੀਮਾ ਕੌਸ਼ਲ, ਸਰਦਾਰ ਸੋਹੀ, ਹਾਰਬੀ ਸੰਘਾ, ਨਸੀਰ ਚਿਨਯੋਤੀ, ਨਿਰਮਲ ਰਿਸ਼ੀ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ
NEXT PREV
Published at: 24 Apr 2022 01:46 PM (IST)