Arjan Dhillon Success Story: ਅਰਜਨ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਉਸ ਦੀ ਪੰਜਾਬੀਆਂ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਗੀਤਾਂ ਨੂੰ ਤੇ ਉਸ ਦੇ ਲਿਖਣ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਰਜਨ ਆਪਣੇ ਜਦੋਂ ਗੀਤ ਲਿਖਦਾ ਹੈ ਤਾਂ ਡੂੰਘਾਈ ਨਾਲ ਲਿਖਦਾ ਹੈ ਤੇ ਉਸ ਦੇ ਗੀਤਾਂ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ। ਜੋ ਕਿ ਉਸ ਦੇ ਗਾਣੇ ਸੁਣ ਕੇ ਪਤਾ ਵੀ ਲੱਗਦਾ ਹੈ।  


ਇਹ ਵੀ ਪੜ੍ਹੋ: ਮਿਸ ਪੂਜਾ ਦਾ ਨਵਾਂ ਗਾਣਾ 'ਫੇਸਟਾਈਮ' ਹੋਇਆ ਰਿਲੀਜ਼, ਗੀਤ ਨੇ ਆਉਂਦੇ ਹੀ ਪਾਈਆਂ ਧਮਾਲਾਂ, ਫੈਨਜ਼ ਬੋਲੇ- 'ਇਹ ਹੈ ਅਸਲੀ ਮਿਸ ਪੂਜਾ'


ਪਰ ਕੀ ਤੁਹਾਨੂੰ ਪਤਾ ਹੈ ਕਿ ਅਰਜੁਨ ਢਿੱਲੋਂ ਪੰਜਾਬੀ ਸਿੰਗਰ ਦਾ ਅਸਲੀ ਨਾਮ ਨਹੀਂ ਹੈ। ਅਰਜਨ ਢਿੱਲੋਂ ਦਾ ਜਨਮ 14 ਦਸੰਬਰ 1994 ਨੂੰ ਬਰਨਾਲਾ ਦੇ ਪਿੰਡ ਭਦੌੜ 'ਚ ਹਰਦੀਪ ਖਾਨ ਦੇ ਰੂਪ 'ਚ ਹੋਇਆ। ਜੀ ਹਾਂ, ਇਹੀ ਉਸ ਦਾ ਅਸਲੀ ਨਾਮ ਹੈ। ਹਰਦੀਪ ਖਾਨ ਰਵੀਦਾਸੀਆ ਸਮਾਜ ਨਾਲ ਸਬੰਧ ਰੱਖਦਾ ਸੀ, ਪਰ ਉਸ ਦੇ ਸੁਪਨੇ ਬਹੁਤ ਵੱਡੇ ਸੀ। ਉਹ ਬਚਪਨ ਤੋਂ ਹੀ ਗਾਇਕੀ ਦਾ ਸ਼ੌਕੀਨ ਸੀ ਅਤੇ ਵੱਡਾ ਹੋ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾਮ ਕਮਾਉਣਾ ਚਾਹੁੰਦਾ ਸੀ। 






ਪਰ ਜਦੋਂ ਹਰਦੀਪ ਖਾਨ ਨੇ ਦੇਖਿਆ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਜੱਟਵਾਦ ਹਾਵੀ ਹੈ, ਤਾਂ ਉਹ ਘਬਰਾ ਗਿਆ ਕਿ ਉਸ ਦੇ ਵੱਡੇ ਸੁਪਨਿਆਂ ਨੂੰ ਇਹ ਜੱਟਵਾਦੀ ਇੰਡਸਟਰੀ ਕੁਚਲ ਦੇਵੇਗੀ। ਇਸ ਡਰ ਕਰਕੇ ਟੈਲੇਂਟ ਹੋਣ ਦੇ ਬਾਵਜੂਦ ਹਰਦੀਪ ਖਾਨ ਨੇ ਨਾਮ ਬਦਲ ਕੇ ਪੰਜਾਬੀ ਗਇਕੀ ਦੀ ਦੁਨੀਆ 'ਚ ਕਦਮ ਰੱਖਣ ਦਾ ਫੈਸਲਾ ਕੀਤਾ। ਉਸ ਨੇ ਆਪਣਾ ਨਾਮ ਹਰਦੀਪ ਖਾਨ ਤੋਂ ਬਦਲ ਕੇ ਅਰਜਨ ਢਿੱਲੋਂ ਰੱਖ ਲਿਆ।


ਇਸ ਨਾਮ ਦੇ ਨਾਲ ਉਸ ਨੇ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ। 2017 ਵਿੱਚ ਉਸ ਨੇ ਗੀਤਕਾਰ ਵਜੋਂ ਸ਼ੁਰੂਆਤ ਕੀਤੀ। ਪਰ ਅਰਜਨ ਢਿੱਲੋਂ ਦੀ ਚਾਹਤ ਕੁੱਝ ਹੋਰ ਸੀ। ਉਸ ਨੂੰ ਲਾਈਮਲਾਈਟ 'ਚ ਆਉਣ ਦਾ ਸ਼ੌਕ ਸੀ। ਇਸ ਲਈ ਉਸ ਨੇ 2018 'ਚ ਆਪਣਾ ਪਹਿਲਾ ਗਾਣਾ 'ਇਸ਼ਕ ਜਿਹਾ ਹੋ ਗਿਆ' ਰਿਲੀਜ਼ ਕੀਤਾ, ਪਰ ਇਸ ਗਾਣੇ ਨੇ ਉਸ ਨੂੰ ਮਨ ਮੁਤਾਬਕ ਕਾਮਯਾਬੀ ਨਹੀਂ ਦਿੱਤੀ। ਆਖਰ ਉਸ ਨੂੰ ਕਾਮਯਾਬੀ ਮਿਲੀ ਆਪਣੇ ਅਗਲੇ ਗਾਣੇ 'ਬਾਈ ਬਾਈ' ਨਾਲ। ਇਹ ਉਹੀ ਗਾਣਾ ਸੀ, ਜਿਸ ਨੇ ਅਰਜਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਆਖਰ ਗਇਕ ਦੀ ਮੇਹਨਤ ਰੰਗ ਲਿਆਈ। 


ਦੱਸ ਦਈਏ ਕਿ ਅਰਜਨ ਢਿੱਲੋਂ ਲਗਭਗ 7 ਸਾਲਾਂ ਤੋਂ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹੈ। ਉਸ ਨੇ ਹੁਣ ਤੱਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਉਸ ਦਾ ਗਾਣਾ 'ਫਲਾਈ' (Fly) ਰਿਲੀਜ਼ ਹੋਇਆ ਹੈ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦਾ ਸ਼ੋਅ ਬੰਦ ਹੋਣ 'ਤੇ ਖੁਸ਼ ਹੋਇਆ ਮਸ਼ਹੂਰ ਕਮੇਡੀਅਨ, ਵੀਡੀਓ ਸ਼ੇਅਰ ਕਰ ਕਿਹਾ- 'ਬਹੁਤ ਵਧੀਆ ਹੋਇਆ'