ਰਮਨਦੀਪ ਕੌਰ ਦੀ ਸਪੈਸ਼ਲ ਰਿਪੋਰਟ

ਚੰਡੀਗੜ੍ਹ: ਅੱਜ-ਕੱਲ੍ਹ ਸੋਸ਼ਲ ਮੀਡੀਆ ਐਪ ਟਿਕ-ਟੌਕ ਦਾ ਕਾਫੀ ਬੋਲਬਾਲਾ ਹੈ। ਪੰਜਾਬ ਵਿੱਚ ਹੀ ਕਿੰਨੇ ਟਿਕ-ਟੌਕ ਸਟਾਰ ਹਨ। ਆਪਣੀ ਵੱਖਰੀ ਪਛਾਣ ਕਾਇਮ ਕਰਨ ਲਈ ਲੋਕ ਅਜੀਬੋ-ਗਰੀਬ ਹਰਕਤਾਂ ਤੋਂ ਇਲਾਵਾ, ਕਾਮੇਡੀ, ਕਰਤੱਬ ਤੇ ਆਪਣਾ ਹੁਨਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਸਿਰਫ ਮਸ਼ਹੂਰ ਹੋਣ ਤੋਂ ਇਲਾਵਾ ਟਿਕ-ਟੌਕ ਦੀ ਵਰਤੋਂ ਕਮਾਈ ਲਈ ਵੀ ਹੋ ਰਹੀ ਹੈ। ਉਂਝ ਤਾਂ ਜੋ ਜਿੰਨੇ ਵੱਧ ਵਿਊਜ਼ ਤੇ ਲਾਈਕ ਹੁੰਦੇ ਹਨ ਓਨੀ ਵੱਧ ਕਮਾਈ, ਪਰ ਅੱਜ ਅਸੀਂ ਤੁਹਾਨੂੰ TikTok ਦੇ ਕੁਝ ਸੀਕ੍ਰੇਟ ਦੱਸਦੇ ਹਾਂ ਜਿਸ ਤੋਂ ਲੋਕਾਂ ਨੂੰ ਆਮ ਨਾਲੋਂ ਵੱਧ ਕਮਾਈ ਹੁੰਦੀ ਹੈ।

ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕਟੌਕ ਜ਼ਰੀਏ 15 ਸੈਕੰਡ ਲੰਮੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਜਾ ਸਕਦੀ ਹੈ। ਇਹ ਇਕ ਚਾਇਨੀਜ਼ ਸੋਸ਼ਲ ਮੀਡੀਆ ਐਪ ਹੈ ਤੇ ਚੀਨ ਦੇ ਬਾਹਰ ਵੀ ਇਸ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸਾਲ 2019 'ਚ ਦੁਨੀਆ ਭਰ 'ਚ ਵ੍ਹੱਟਸਐਪ ਤੋਂ ਬਾਅਦ ਸਭ ਤੋਂ ਜ਼ਿਆਦਾ ਟਿਕਟੌਕ ਨੂੰ ਹੀ ਡਾਊਨਲੋਡ ਕੀਤਾ ਗਿਆ।

ਇਹ ਵੀ ਪੜ੍ਹੋ- ਫਿਲਮਾਂ ਤੋਂ ਇਲਾਵਾ ਸੰਨੀ ਲਿਓਨ ਇਸ ਕੰਮ ਨਾਲ ਕਰਦੀ ਕਰੋੜਾਂ ਦੀ ਕਮਾਈ!
ਇਸ ਦੇ ਇੰਟਰਨੈਸ਼ਨਲ ਵਰਸ਼ਨ ਨੂੰ ਇੱਕ ਬਿਲੀਅਨ ਤੋਂ ਵੀ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਇਕੱਲੇ ਭਾਰਤ ਵਿੱਚ ਟਿਕ-ਟੌਕ ਨੂੰ 100 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਹੈ। ਇਕਨੌਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਐਪ ਨੂੰ ਹਰ ਮਹੀਨੇ ਲਗਪਗ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ।

ਟਿਕਟੌਕ ਸਟਾਰ ਗਿਰੀਸ਼ ਭੱਟ ਦੱਸਦੇ ਹਨ ਕਿ ਜ਼ਿਆਦਾਤਰ ਯੂਜ਼ਰ ਕੋਸ਼ਿਸ਼ ਕਰਦੇ ਹਨ ਕਿ ਉਹ ਵੀਡੀਓ ਜ਼ਰੀਏ ਆਪਣੇ ਫਾਲੋਅਰਜ਼ ਵਧਾ ਲੈਣ ਤੇ ਫਿਰ ਉਨ੍ਹਾਂ ਦੀ ਆਮਦਨ ਸ਼ੁਰੂ ਹੋ ਜਾਵੇ। ਗਿਰੀਸ਼ ਮੁਤਾਬਕ ਐਪ ਤੋਂ ਕਮਾਈ ਦੀ ਸ਼ੁਰੂਆਤ ਲਈ ਇਹ ਜ਼ਰੂਰੀ ਹੈ ਕਿ ਤੁਹਾਡੀ ਵੀਡੀਓ ਨੂੰ ਲੋਕ ਬੇਹੱਦ ਪਸੰਦ ਕਰਨ। ਹਾਲਾਂਕਿ, ਵੀਡੀਓ ਹਰਮਨਪਿਆਰੀ ਹੋਣ ਨਾਲ ਕਮਾਈ ਤਾਂ ਹੁੰਦੀ ਹੈ, ਪਰ ਨਜ਼ਾਰੇਦਾਰ ਕਮਾਈ ਲਈ ਕੁਝ ਖ਼ਾਸ ਤਰੀਕੇ ਹਨ, ਜਿਨ੍ਹਾਂ ਰਾਹੀਂ ਯੂਜ਼ਰ ਆਪਣੀ ਆਮਦਨ ਵਧਾ ਸਕਦੇ ਹਨ।

ਜ਼ਰੂਰ ਪੜ੍ਹੋ- ਹੁਣ ਨਵਜੋਤ ਸਿੱਧੂ ‘ਟਿਕਟੌਕ’ ਸਟਾਰ
ਪਹਿਲਾ ਤਰੀਕੇ ਵਰਤ ਕੇ ਜ਼ਿਆਦਾ ਫਾਲੋਅਰਜ਼ ਵਾਲੇ ਲੋਕ ਆਪਣੇ ਯੂ-ਟਿਊਬ ਤੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਇਸ ਨਾਲ ਜੋੜ ਸਕਦੇ ਹਨ। ਅਜਿਹੇ ਵਿਚ ਸਾਰੇ ਅਕਾਊਂਟ ਲਿੰਕ ਹੋ ਜਾਂਦੇ ਹਨ ਤੇ ਯੂਜ਼ਰ ਨੂੰ ਆਪਣੇ ਯੂ-ਟਿਊਬ ਅਕਾਊਂਟ ਦੇ ਵਿਊਜ਼ ਵਧਾਉਣ ਦਾ ਮੌਕਾ ਮਿਲਦਾ ਹੈ ਜਿਸ ਨਾਲ ਉਹ ਯੂ-ਟਿਊਬ ਤੋਂ ਵੀ ਆਪਣੀ ਕਮਾਈ ਵਧਾ ਸਕਦਾ ਹੈ।

ਇਸ ਤੋਂ ਇਲਾਵਾ ਜ਼ਿਆਦਾ ਫਾਲੋਅਰਜ਼ ਵਾਲੇ ਯੂਜ਼ਰਜ਼ ਨੂੰ ਕੰਪਨੀ ਖ਼ੁਦ ਸੰਪਰਕ ਕਰਦੀ ਹੈ ਅਤੇ ਉਨ੍ਹਾਂ ਨੂੰ ਬ੍ਰਾਂਡ ਕੰਟੈਂਟ ਪ੍ਰਮੋਟ ਕਰਨ ਲਈ ਕਿਹਾ ਜਾਂਦਾ ਹੈ ਤੇ ਇਸ ਨਾਲ ਕੰਪਨੀ ਤੇ ਯੂਜ਼ਰ ਦੋਵਾਂ ਨੂੰ ਵਿੱਤੀ ਫਾਇਦਾ ਮਿਲਦਾ ਹੈ। ਬ੍ਰਾਂਡ ਕੰਟੈਂਟ ਦੀ ਪ੍ਰਮੋਸ਼ਨ ਸਿੱਧੀ ਵੀ ਕੀਤੀ ਜਾ ਸਕਦੀ ਹੈ ਤੇ ਹੈਸ਼ਟੈਗ ਨੂੰ ਪ੍ਰਮੋਟ ਕਰਨ ਦੇ ਨਾਲ ਵੀ ਹੁੰਦੀ ਹੈ। ਅਜਿਹੇ ਵਿਚ ਯੂਜ਼ਰਜ਼ ਆਪਣੀ ਵੀਡੀਓ ਦੇ ਨਾਲ ਉਨ੍ਹਾਂ ਹੈਸ਼ਟੈਗ ਦਾ ਇਸਤੇਮਾਲ ਕਰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ  




ਤੀਸਰਾ ਤਰੀਕਾ ਕੁਝ ਅਸਿੱਧਾ ਹੈ। ਕਈ ਯੂਜ਼ਰਜ਼ ਆਪਣੇ ਪੱਧਰ 'ਤੇ ਹੋਰਨਾਂ ਕੰਪਨੀਆਂ ਨਾਲ ਗੱਲਬਾਤ ਕਰ ਉਨ੍ਹਾਂ ਦੇ ਪ੍ਰੋਡਕਟਸ ਨੂੰ ਆਪਣੀ ਵੀਡੀਓ ਵਿੱਚ ਵਰਤ ਕੇ ਪੈਸੇ ਕਮਾਉਂਦੇ ਹਨ। ਇਸ ਕੰਪਨੀ ਦਾ ਪ੍ਰਚਾਰ ਸਿੱਧਾ ਜਨਤਾ ਤਕ ਹੁੰਦਾ ਹੈ ਤੇ ਕਾਫ਼ੀ ਸਸਤਾ ਵੀ ਪੈਂਦਾ ਹੈ। ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕਮੈਂਟ ਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।