Hrithik Roshan Son Got Scholarship: ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦੇ ਵੱਡੇ ਬੇਟੇ ਰੇਹਾਨ ਰੋਸ਼ਨ ਨੇ ਮਸ਼ਹੂਰ ਬਰਕਲੀ ਕਾਲਜ ਆਫ ਮਿਊਜ਼ਿਕ, ਬੋਸਟਨ ਵਿੱਚ ਦਾਖਲਾ ਲਿਆ ਹੈ। ਰੇਹਾਨ ਨੇ ਸਕਾਲਰਸ਼ਿਪ ਤਹਿਤ ਦਾਖਲਾ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਦੀ ਮਾਂ ਅਤੇ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਸਨੇ ਰੇਹਾਨ ਦੀਆਂ ਤਸਵੀਰਾਂ ਦਾ ਇੱਕ ਕੋਲਾਜ ਵੀਡੀਓ ਪੋਸਟ ਕਰਕੇ ਆਪਣੇ ਬੇਟੇ ਨੂੰ ਵਧਾਈ ਦਿੱਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਉਹ ਸਾਲਾਂ ਤੋਂ ਇਸ ਦਿਨ ਲਈ ਸਖਤ ਮਿਹਨਤ ਕਰ ਰਿਹਾ ਸੀ। ਇਸ ਦੇ ਨਾਲ ਨਾਲ ਸੁਜ਼ੈਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਸ ਦੇ ਬੇਟੇ ਨੂੰ ਸਕਾਲਰਸ਼ਿਪ ਯਾਨਿ ਵਜੀਫਾ ਵੀ ਮਿਲਿਆ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਸੁਜ਼ੈਨ ਨੇ ਪੋਸਟ 'ਚ ਲਿਖਿਆ- "19 ਦਸੰਬਰ 2023, ਸਾਡੇ ਰੇਹਾਨ ਨੂੰ ਬਰਕਲੀ ਕਾਲਜ ਆਫ ਮਿਊਜ਼ਿਕ 'ਚ ਦਾਖਲਾ ਮਿਿਲਿਆ, ਇਹੀ ਨਹੀਂ ਉਸ ਨੂੰ ਉਸ ਦੇ ਫੀਲਡ 'ਚ ਸਭ ਤੋਂ ਵਧੀਆ ਪਰਫਾਰਮ ਕਰਨ ਲਈ ਸਕਾਰਸ਼ਿਪ ਮੈਰਿਟ ਐਵਾਰਡ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਸੀ। ਰੇਅ ਤੁਸੀਂ ਮੇਰੇ ਹੀਰੋ ਤੇ ਮੇਰੇ ਸਭ ਤੋਂ ਵਧੀਆ ਦੋਸਤ ਹੋ। ਮੈਂ ਤੁਹਾਡਾ ਮਿਊਜ਼ਿਕ ਲਈ ਜਨੂੰਨ ਦੇਖਿਆ ਹੈ ਕਿ ਕਿਵੇਂ ਤੁਸੀਂ ਪਿਛਲੇ 9 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹੋ। ਮੈਨੂੰ ਤੁਹਾਡੇ 'ਤੇ ਮਾਣ ਹੈ ਮੇਰੇ ਪੁੱਤਰ, ਤੁਸੀਂ ਮੈਨੂੰ ਰੋਸ਼ਨੀ ਨਾਲ ਭਰ ਦਿੱਤਾ ਹੈ।"
ਦਾਦਾ ਰਾਕੇਸ਼ ਰੋਸ਼ਨ ਨੇ ਵੀ ਦਿੱਤੀ ਵਧਾਈ
ਸੁਜ਼ੈਨ ਨੇ ਪੋਸਟ 'ਚ ਆਪਣੇ ਬੇਟੇ ਰੇਹਾਨ ਲਈ ਵੀ ਕਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਲਿਖਿਆ- 'ਇਥੋਂ ਤੁਹਾਡੇ ਜਨੂੰਨ ਦੀ ਇਹ ਯਾਤਰਾ ਤੁਹਾਨੂੰ ਖੁਸ਼ੀ ਅਤੇ ਪਿਆਰ ਦੇ ਉੱਚੇ ਪੱਧਰ 'ਤੇ ਲੈ ਜਾਵੇ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ ਮੇਰੇ ਪਿਆਰੇ, ਬ੍ਰਹਿਮੰਡ ਤੁਹਾਡੇ ਕੰਮਾਂ ਨਾਲ ਪਹਿਲਾਂ ਨਾਲੋਂ ਚਮਕਦਾਰ ਹੋਵੇ, ਅਤੇ ਤੁਹਾਡੀ ਹਰ ਧੁਨ ਹਰ ਕਿਸੇ ਦੇ ਦਿਲ ਨੂੰ ਭਰ ਦੇਵੇ। ਪੀ.ਐੱਸ. ਮੈਨੂੰ ਪਤਾ ਹੈ ਕਿ ਤੁਸੀਂ ਇਸ ਟਰੇਨ ਨੂੰ ਕਦੇ ਨਹੀਂ ਰੋਕੋਗੇ। ਤੁਹਾਨੂੰ ਦੱਸ ਦੇਈਏ ਕਿ ਰੇਹਾਨ ਦੇ ਦਾਦਾ ਰਾਕੇਸ਼ ਰੋਸ਼ਨ ਨੇ ਵੀ ਸੁਜ਼ੈਨ ਦੀ ਇਸ ਪੋਸਟ 'ਤੇ ਕਮੈਂਟ ਕੀਤਾ ਹੈ। ਉਸਨੇ ਲਿਖਿਆ- 'ਰੇ, ਤੁਸੀਂ ਇੱਕ ਅਚੀਵਮੈਂਟ (ਪ੍ਰਾਪਤੀ) ਹਾਸਲ ਕਰਨ ਵਾਲੇ ਸ਼ਖਸ ਹੋ।'
ਰਿਤਿਕ ਰੋਸ਼ਨ ਨੇ ਦਿੱਤੀ ਪ੍ਰਤੀਕਿਰਿਆ
ਇਸ ਤੋਂ ਪਹਿਲਾਂ ਕਾਲਜ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਰੇਹਾਨ ਦੀ ਉਪਲਬਧੀ ਬਾਰੇ ਇੱਕ ਪੋਸਟ ਵੀ ਕੀਤੀ ਗਈ ਸੀ। ਪੋਸਟ 'ਚ ਲਿਿਖਿਆ ਸੀ, ਬਰਕਲੀ 'ਚ ਰੇਹਾਨ ਦਾ ਦਾਖਲਾ ਸਾਡੇ ਸਾਰਿਆਂ ਲਈ ਬੇਹੱਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਅਗਲੇ ਜੌਨ ਮਾਇਰ ਨੂੰ ਬਣਾਉਣ ਲਈ ਵਧਾਈ। ਇਸ ਪੋਸਟ 'ਤੇ ਰਿਿਤਿਕ ਰੋਸ਼ਨ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ ਅਤੇ ਲਿਿਖਿਆ ਸੀ, ਉਹ ਵੀ ਸਕਾਲਰਸ਼ਿਪ 'ਤੇ! ਸ਼ਾਬਾਸ਼ ਮੇਰੇ ਬੇਟੇ।