ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਦੀ ਫਿਲਮ 'ਵਾਰ' ਨੇ ਚੌਥੇ ਦਿਨ ਵੀ ਸਿਨੇਮਾ ਘਰਾਂ 'ਚ ਵੱਡੀ ਕਮਾਈ ਕੀਤੀ ਹੈ। ਸ਼ਨੀਵਾਰ ਨੂੰ ਫਿਲਮ ਦੀ ਕਮਾਈ 'ਚ ਵੱਡਾ ਉਛਾਲ ਆਇਆ ਹੈ। ਇਸ ਨੇ 28 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਅਨੁਸਾਰ ਫਿਲਮ ਦੇ ਹਿੰਦੀ ਵਰਸ਼ਨ ਨੇ ਸ਼ਨੀਵਾਰ ਨੂੰ ਚੌਥੇ ਦਿਨ 27.60 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂ ਕਿ ਫਿਲਮ ਨੇ ਤਾਮਿਲ ਅਤੇ ਤੇਲਗੂ ਵਰਸ਼ਨਾਂ ਤੋਂ 1.10 ਕਰੋੜ ਦੀ ਕਮਾਈ ਕੀਤੀ। ਇਸ ਨਾਲ 'ਵਾਰ' ਨੇ ਚਾਰ ਦਿਨਾਂ ਵਿਚ ਕੁੱਲ 128.85 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਐਤਵਾਰ ਯਾਨੀ ਅੱਜ ਫਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਮੰਗਲਵਾਰ ਨੂੰ ਦੁਸਹਿਰਾ ਹੋਣ ਕਾਰਨ, ਇਸਦੀ ਆਮਦਨੀ ਹੋਰ ਵਧਦੀ ਵੇਖੀ ਜਾ ਸਕਦੀ ਹੈ। ਫਿਲਮ ਦੇ ਹਿੰਦੀ ਸੰਸਕਰਣ ਨੇ ਪਹਿਲੇ ਦਿਨ 51.60 ਕਰੋੜ, ਦੂਜੇ ਦਿਨ 23.10 ਕਰੋੜ ਅਤੇ ਤੀਜੇ ਦਿਨ 21.30 ਕਰੋੜ ਦੀ ਕਮਾਈ ਕੀਤੀ ਹੈ।