ਮੁੰਬਈ: ਹਾਲ ਹੀ ‘ਚ ਨਿੱਕ ਜੋਨਸ ਅਤੇ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਪਹਿਲਾ ਮਿਊਜ਼ਿਕ ਵੀਡੀਓ ‘ਸਕਰ’ ਰਿਲੀਜ਼ ਹੋਇਆ ਸੀ। ਜਿਸ ‘ਚ ਨਿੱਕ ਅਤੇ ਪ੍ਰਿਅੰਕਾ ਦੋਵਾਂ ਦੀ ਰੋਮਾਂਟਿਕ ਕੈਮਿਸਟ੍ਰੀ ਦਿਖਾਈ ਦਿੱਤੀ ਸੀ। ਇਸ ਗਾਣੇ ਨੂੰ ਜੋਨਸ ਬਰਦਰਸ ਨੇ ਹੀ ਗਾਇਆ ਹੈ। ਗਾਣਾ ਬਿਲਬੋਰਡ ਹੌਟ 100 ਸੌਂਗ ਚਾਰਟ ‘ਚ ਨੰਬਰ ਵਨ ‘ਤੇ ਪਹੁੰਚ ਗਿਆ ਹੈ।



ਗਾਣੇ ਦੀ ਕਾਮਯਾਬੀ ਤੋਂ ਬਾਅਦ ਪ੍ਰਿਅੰਕਾ ਤੋਂ ਖੁਸ਼ ਹੋ ਕੇ ਨਿੱਕ ਜੋਨਸ ਨੇ ਪ੍ਰਿਅੰਕਾ ਨੂੰ ਇੱਕ ਮਹਿੰਗਾ ਸਰਪ੍ਰਾਈਜ਼ ਦਿੱਤਾ ਹੈ। ਨਿੱਕ ਨੇ ਪ੍ਰਿਅੰਕਾ ਨੂੰ 2.5 ਕਰੋੜ ਦੀ ਕੀਮਤ ਦੀ ਮਰਸਡੀਜ਼ Maybach S-Class ਗਿਫਟ ਕੀਤੀ ਹੈ। ਇਸ ਬਲੈਕ ਕਲਰ ਦੀ ਸ਼ਾਨਦਾਰ ਕਾਰ ਦੀ ਤਸਵੀਰ ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀ ਹੈ।


ਨਿੱਕ ਅਤੇ ਪ੍ਰਿਅੰਕਾ ਨੇ ਬੀਤੇ ਸਾਲ 1 ਅਤੇ 2 ਦਸੰਬਰ ਨੂੰ ਹਿੰਦੂ ਅਤੇ ਕ੍ਰਿਸ਼ਚਨ ਰੀਤਾਂ ਮੁਤਾਬਕ ਵਿਆਹ ਕੀਤਾ ਹੈ। ਜਿਸ ਦੀਆਂ ਤਸਵੀਰਾਂ ਦੁਨੀਆ ‘ਚ ਖੂਬ ਵਾਇਰਲ ਹੋਇਆ ਸੀ।