ਚੰਡੀਗੜ੍ਹ: ਕਿਸਾਨਾਂ ਦੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਨੂੰ ਅੱਜ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਲਈ ਕਿਸਾਨ ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਕਾਲਾ ਦਿਵਸ ਮਨਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੇ ਸਾਰੇ ਆਪਣੇ ਘਰਾਂ, ਗੱਡੀਆਂ ਤੇ ਦੁਕਾਨਾਂ ਤੇ ਕਾਲਾ ਝੰਡੇ ਲਗਾ ਰਹੇ ਹਨ। ਪੰਜਾਬੀ ਕਲਾਕਾਰਾਂ ਨੇ ਵੀ ਇਸ ਤਰ੍ਹਾਂ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ।



ਪੰਜਾਬ ਗਾਇਕ ਬੱਬੂ ਮਾਨ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਕਾਲਾ ਦਿਵਸ ਮਨਾਇਆ। ਉਨ੍ਹਾਂ ਕਿਹਾ,"ਕਿਰਤੀ ਤੇ ਕਾਮੇ ਹਾਂ, ਖੂਨ ਵਿੱਚ ਜੋਸ਼ ਹੈ...ਸਰਕਾਰ ਤੇ ਪੂੰਜੀਪਤੀਆਂ ਖਿਲਾਫ ਸਾਡਾ ਰੋਸ ਹੈ। 26 ਮਈ ਕਾਲਾ ਦਿਵਸ, ਅੱਜ ਪੂਰੇ 6 ਮਹੀਨੇ ਹੋ ਗਏ, ਕਿਸਾਨ ਧਰਨੇ ਨੂੰ ਚੱਲਦੇ ਨੂੰ...ਇਹ ਪਹਿਲਾਂ ਸੀ, ਹੁਣ ਚੱਲ ਰਿਹਾ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ...ਖਤਮ ਓਦੋਂ ਹਾਉ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ। ਮੈਂ ਹਮੇਸ਼ਾਂ ਕਿਸਾਨਾਂ ਨਾਲ ਖੜ੍ਹਾ ਸੀ, ਖੜ੍ਹਾ ਹਾਂ ਤੇ ਅਗੇ ਵੀ ਖੜ੍ਹਾ ਰਹਾਂਗਾ।"


 









 




ਦੂਜੇ ਪਾਸੇ ਗਾਇਕ ਜੱਸ ਬਾਜਵਾ ਵੀ ਥਾਂ-ਥਾਂ ਜਾ ਕੇ ਰੈਲੀਆਂ ਕਰ ਰਹੇ ਹਨ। ਉਹ ਲੋਕਾਂ ਨੂੰ ਕਾਲਾ ਦਿਵਸ ਬਾਰੇ ਦੱਸਿਆ। ਬਾਜਵਾ ਪਹਿਲਾ ਵੀ ਪਿੰਡਾਂ ਵਿੱਚ ਜਾ ਕੇ ਹੌਕਾ ਦੇ ਰਹੇ ਹਨ ਕਿ ਕਿਸਾਨੀ ਮੋਰਚੇ ਮੁੜ ਤੇਜ਼ ਕਰਨ ਦੀ ਲੋੜ ਹੈ। ਜੱਸ ਬਾਜਵਾ ਨੇ ਸਭ ਨੂੰ ਬੇਨਤੀ ਕੀਤੀ, "ਸਭ ਆਪਣੇ ਘਰਾਂ ਤੇ ਗੱਡੀ ਤੇ ਕਾਲੇ ਝੰਡੇ ਲਾਉਣ ਤਾਂ ਜੋ ਸਭ ਨੂੰ ਪਤਾ ਚੱਲ ਸਕੇ ਕਿ ਅਸੀਂ ਅੱਜ ਵੀ ਕਿਸਾਨੀ ਮੁਦੇ ਲਈ ਡੱਟ ਕੇ ਅੜੇ ਹੋਏ ਹਾਂ।"


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ