Diljit Dosanjh On Taylor Swift: ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਾਨ ਬਣ ਗਏ ਹਨ। ਉਨ੍ਹਾਂ ਦੀ ਫੈਨ ਫਾਲੋਇੰਗ 'ਚ ਪੂਰੀ ਦੁਨੀਆ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦਰਮਿਆਨ ਹਾਲ ਹੀ 'ਚ ਦਿਲਜੀਤ ਦੋਸਾਂਝ ਉਦੋਂ ਸੁਰਖੀਆਂ 'ਚ ਆ ਗਏ ਸੀ, ਜਦੋਂ ਉਹ ਟੇਲਰ ਸਵਿਫਟ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ ਸੀ। ਹਾਲਾਂਕਿ ਇਹ ਗੱਲ ਮੀਡੀਆ 'ਚ ਆਉਣ ਤੋਂ ਬਾਅਦ ਦਿਲਜੀਤ ਨੇ ਮਜ਼ਾਕੀਆ ਢੰਗ ਨਾਲ ਆਪਣੀ ਪ੍ਰਤੀਕਿਿਰਆ ਵੀ ਦਿੱਤੀ ਸੀ। ਦਿਲਜੀਤ ਨੇ ਕਿਹਾ ਸੀ ਕਿ 'ਯਾਰ ਪ੍ਰਾਇਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ।'


ਇਹ ਵੀ ਪੜ੍ਹੋ: ਉਧਾਰ ਦੇ ਪੈਸਿਆਂ 'ਤੇ 'ਸ਼ਕਤੀਮਾਨ' ਬਣੇ ਸੀ ਮੁਕੇਸ਼ ਖੰਨਾ, ਇਸ ਵਜ੍ਹਾ ਕਰਕੇ ਬੰਦ ਕਰਨਾ ਪਿਆ ਸੀ ਸ਼ੋਅ


ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ 5 ਸਾਲ ਪਹਿਲਾਂ ਟੇਲਰ ਸਵਿਫਟ ਨਾਲ ਡੇਟ 'ਤੇ ਜਾਣ ਦੀ ਇੱਛਾ ਜਤਾਈ ਸੀ। ਜੀ ਹਾਂ, ਇਹ ਬਿਲਕੁਲ ਸੱਚ ਹੈ। ਸਾਲ 2018 ਵਿੱਚ ਦਿਲਜੀਤ ਦੋਸਾਂਝ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆਏ ਸੀ। ਇਸ ਦੌਰਾਨ ਕਰਨ ਨੇ ਦਿਲਜੀਤ ਨੂੰ ਪੁੱਛਿਆ ਸੀ ਕਿ ਉਹ ਕਿਸ ਦੇ ਨਾਲ ਡੇਟ 'ਤੇ ਜਾਣਾ ਚਾਹੁਣਗੇ? ਟੇਲਰ ਸਵਿਫਟ ਨਾਲ ਜਾਂ ਫਿਰ ਕੈਟਰੀਨਾ ਕੈਫ? ਇਸ 'ਤੇ ਦਿਲਜੀਤ ਨੇ ਕੈਟਰੀਨਾ ਨੂੰ ਰਿਜੈਕਟ ਕਰਦਿਆਂ ਟੇਲਰ ਦਾ ਨਾਂ ਲਿਆ ਸੀ। ਦਿਲਜੀਤ ਨੇ ਕਿਹਾ ਸੀ ਕਿ 'ਟੇਲਰ ਠੀਕ ਹੈ, ਕਿਉਂਕਿ ਉਹ ਉਸ ਦੇ ਨਾਲ ਗਾਣੇ ਗੂਣੇ ਬਾਰੇ ਵੀ ਡਿਸਕਸ ਕਰ ਲੈਣਗੇ।' ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਇਹ ਵਡਿੀਓ:









ਕਾਬਿਲੇਗ਼ੌਰ ਹੈ ਕਿ ਦਿਲਜੀਤ ਵੈਨਕੂਵਰ ਦੇ ਇੱਕ ਰੈਸਟੋਰੈਂਟ ਵਿੱਚ ਅਮਰੀਕੀ ਗਾਇਕਾ-ਗੀਤਕਾਰ ਟੇਲਰ ਸਵਿਫਟ ਦੇ ਕਰੀਬ ਆਏ ਸਨ। ਦਿਲਜੀਤ ਅਤੇ ਟੇਲਰ ਨੇ ਵੈਨਕੂਵਰ ਵਿੱਚ ਕੈਕਟਸ ਕਲੱਬ ਕੈਫੇ ਕੋਲ ਹਾਰਬਰ ਵਿੱਚ ਕੁਆਲਿਟੀ ਸਮਾਂ ਬਿਤਾਇਆ। ਖਬਰਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਦੋਵਾਂ ਨੂੰ ਹੱਸਦੇ ਹੋਏ ਅਤੇ ਨੇੜੇ ਆਉਂਦੇ ਦੇਖਿਆ ਗਿਆ ਸੀ। ਖਬਰਾਂ ਮੁਤਾਬਕ ਸੋਮਵਾਰ ਰਾਤ ਦਿਲਜੀਤ ਅਤੇ ਟੇਲਰ ਨੂੰ ਕੋਲ ਹਾਰਬਰ ਦੇ ਕੈਕਟਸ ਕਲੱਬ ਕੈਫੇ 'ਚ ਇਕੱਠੇ ਦੇਖਿਆ ਗਿਆ ਸੀ। ਕਈ ਸਰੋਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਹੱਸ ਰਹੇ ਸਨ ਅਤੇ 'ਟੱਚੀ' ਵੀ ਹੋ ਰਹੇ ਸਨ।


ਇਹ ਵੀ ਪੜ੍ਹੋ: ਕਰੇਨ ਚਲਾਉਂਦੇ ਨਜ਼ਰ ਆਏ ਸੋਨੂੰ ਸੂਦ, ਸੋਸ਼ਲ ਮੀਡੀਆ 'ਤੇ ਵੀਡੀਓ ਕੀਤਾ ਸ਼ੇਅਰ, ਫੈਨਜ਼ ਬੋਲੇ- 'ਡਾਊਨ ਟੂ ਅਰਥ'