Sonu Sood Viral Video: ਬਾਲੀਵੁੱਡ ਐਕਟਰ ਤੇ ਸਮਾਜਸੇਵੀ ਸੋਨੂੰ ਸੂਦ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੂੰ ਲੋੜਵੰਦ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਐਨਜੀਓ ਅਕਸਰ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਸੋਨੂੰ ਸੂਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਐਕਟਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ। 


ਇਹ ਵੀ ਪੜ੍ਹੋ: ਸੰਜੇ ਦੱਤ ਨੇ ਕ੍ਰਿਕੇਟ ਦੇ ਮੈਦਾਨ 'ਚ ਮਾਰੀ ਐਂਟਰੀ, ਇਸ ਵੱਡੀ ਟੀਮ ਨੂੰ ਖਰੀਦਿਆ


ਸੋਨੂੰ ਸੂਦ ਇਸ ਵੀਡੀਓ 'ਚ ਕਰੇਨ ਚਲਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸੋਨੂੰ ਸੂਦ ਇੰਨੀਂ ਹਿਮਾਚਲ ਪ੍ਰਦੇਸ਼ 'ਚ ਹਨ। ਇੱਥੇ ਸੋਨੂੰ ਸੂਦ ਕਈ ਦਿਨ ਤੋਂ ਹਨ ਅਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਇਸ ਦੌਰਾਨ ਇਹ ਵੀਡੀਓ ਵੀ ਸੋਨੂੰ ਨੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਰੇਨ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਕੈਪਸ਼ਨ ਲਿਖੀ, 'ਕੰਮ ਸਾਰੇ ਆਉਣੇ ਚਾਹੀਦੇ ਹਨ, ਕੀ ਪਤਾ ਕਦੋਂ ਲੋੜ ਪੈ ਜਾਵੇ।' ਅੱਗੇ ਸੋਨੂੰ ਸੂਦ ਨੇ ਮਜ਼ਾਕੀਆ ਇਮੋਜੀ ਵੀ ਬਣਾਈ ਹੈ।









ਸੋਨੂੰ ਦੇ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕਈ ਯੂਜ਼ਰਸ ਨੇ ਲਿਿਖਿਆ, 'ਸੋਨੂੰ ਸੂਦ ਲਈ ਇੱਕ ਰਿਸਪੈਕਟ ਬਟਨ ਹੋਣਾ ਚਾਹੀਦਾ ਹੈ।' ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਡਾਊਨ ਟੂ ਅਰਥ'।


ਕਾਬਿਲੇਗ਼ੌਰ ਹੈ ਕਿ ਸੋਨੂੰ ਸੂਦ ਲੰਬੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ ਐਕਟਰ ਬਣ ਕੇ, ਬਲਕਿ ਆਮ ਲੋਕਾਂ ਦੀ ਮਦਦ ਕਰਕੇ ਵੀ ਪੂਰੀ ਦੁਨੀਆ 'ਚ ਇੱਜ਼ਤ ਕਮਾਈ ਹੈ। ਉਹ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਬਾਅਦ ਹਾਲ ਹੀ 'ਚ ਸੋਨੂੰ ਸੂਦ ਨੇ ਓਡੀਸ਼ਾ ਟਰੇਨ ਹਾਦਸੇ ਦੇ ਪੀੜਤਾਂ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੀ ਐਨਜੀਓ ਨੇ ਵਿਛੜੇ ਹੋਏ ਲੋਕਾਂ ਨੂੰ ਆਪਣੇ ਪਰਿਵਾਰਾਂ ਤੱਕ ਪਹੁੰਚਣ ;ਚ ਮਦਦ ਕੀਤੀ ਸੀ।


ਇਹ ਵੀ ਪੜ੍ਹੋ: ਭਤੀਜੇ ਕਰਨ ਦੇ ਵਿਆਹ 'ਚ ਅਭੈ ਦਿਓਲ ਦੇ ਵਿਆਹ 'ਤੇ ਉੱਠੇ ਸਵਾਲ, ਲੋਕ ਬੋਲੇ- 'ਇਹ ਤਾਂ ਠੀਕ ਹੈ, ਪਰ ਵਿਆਹ ਕਦ ਕਰਾਉਣਾ'