ਸੁਪਰਸਟਾਰ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ? ਇਹ ਉਹ ਸਵਾਲ ਹੈ ਜੋ ਉਨ੍ਹਾਂ ਦੇ ਫੈਨਸ ਹਰ ਸਾਲ ਪੁੱਛਦੇ ਹਨ, ਪਰ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਇੱਕ ਲੜਕੀ ਨੂੰ ਬਚਪਨ ਤੋਂ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਪਰ ਸਲਮਾਨ ਉਸ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕੇ।
ਸਲਮਾਨ ਦੇ ਅਨੁਸਾਰ ਜੇ ਉਸ ਨੇ ਉਸ ਦਿਨ ਲੜਕੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਹੁੰਦੀ, ਤਾਂ ਉਹ ਅੱਜ ਦਾਦਾ ਬਣਚੁਕੇ ਹੁੰਦੇ। ਸਲਮਾਨ ਨੇ ਖ਼ੁਦ ਇਸ ਕਹਾਣੀ ਨੂੰ ਅਜੈ ਦੇਵਗਨ ਅਤੇ ਕਾਜੋਲ ਨਾਲ ਬਿਗ ਬੌਸ 13 ਦੇ ਦੌਰਾਨ ਖੇਡੇ ਗਏ ਇੱਕ ਮਜ਼ੇਦਾਰ ਖੇਡ ਦੌਰਾਨ ਸੁਣਾਇਆ ਸੀ। ਸਲਮਾਨ ਦੇ ਅਨੁਸਾਰ, ਲੜਕੀ ਦੇ ਕੁੱਤੇ ਨੇ ਉਸ ਨੂੰ ਵੱਡਿਆ ਸੀ। ਸਲਮਾਨ ਨੇ ਅੱਗੇ ਕਿਹਾ ਹੈ ਕਿ, 'ਮੈਂ ਉਸ ਨੂੰ ਸਚਮੁਚ ਪਸੰਦ ਕੀਤਾ ਪਰ ਰਿਜੈਕਸ਼ਨ ਦੇ ਡਰੋਂ ਕਦੇ ਇਹ ਗੱਲ ਨਹੀਂ ਕਹਿ ਸਕਿਆ।'
ਮਸੀਹਾ ਬਣਨ ਤੋਂ ਬਾਅਦ ਸੋਨੂੰ ਸੂਦ ਬਣੇ ਦਰਜ਼ੀ
ਸਲਮਾਨ ਦੇ ਅਨੁਸਾਰ ਉਸ ਦੇ ਤਿੰਨ ਦੋਸਤਾਂ ਦਾ ਉਸ ਲੜਕੀ ਨਾਲ ਰਿਲੇਸ਼ਨ ਵੀ ਸੀ ਅਤੇ ਉਨ੍ਹਾਂ ਨੂੰ ਬਹੁਤ ਬਾਅਦ ਵਿੱਚ ਜਾ ਕੇ ਇਹ ਪਤਾ ਲੱਗਿਆ ਸੀ ਕਿ ਉਹ ਕੁੜੀ ਵੀ ਉਸ ਨੂੰ ਪਸੰਦ ਕਰਦੀ ਸੀ। ਇਸ ਸਾਰੀ ਘਟਨਾ ਨੂੰ ਯਾਦ ਕਰਦਿਆਂ ਸਲਮਾਨ ਹੱਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਕਹਿੰਦੇ ਹਨ, '15-20 ਸਾਲਾਂ ਬਾਅਦ ਮੈਂ ਫਿਰ ਉਹੀ ਲੜਕੀ ਨੂੰ ਮਿਲਿਆ, ਉਹ ਦਾਦੀ ਬਣ ਗਈ ਸੀ, ਉਸ ਨੇ ਮੈਨੂੰ ਕਿਹਾ - ਮੇਰੇ ਪੋਤੇ-ਪੋਤੀ ਤੁਹਾਡੇ ਫ਼ੈਨ ਹਨ, ਉਹ ਤੁਹਾਨੂੰ ਫਿਲਮਾਂ 'ਚ ਦੇਖਦੇ ਹਨ। ਸਲਮਾਨ ਅੱਗੇ ਕਹਿੰਦੇ ਹਨ ਕਿ ਉਸ ਨੇ ਉਸ ਲੜਕੀ ਨੂੰ ਆਪਣੇ ਦਿਲ ਦੀ ਗੱਲ ਨਾ ਕਹਿ ਕੇ ਚੰਗਾ ਕੀਤਾ, ਨਹੀਂ ਤਾਂ ਅੱਜ ਉਹ ਵੀ ਦਾਦਾ ਬਣ ਜਾਂਦੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਲਮਾਨ ਖਾਨ ਨੇ ਜੇ ਇਸ ਕੁੜੀ ਨੂੰ ਦੱਸ ਦਿੱਤਾ ਹੁੰਦਾ ਦਿਲ ਦਾ ਹਾਲ, ਤਾਂ ਹੁਣ ਤੱਕ ਬਣ ਜਾਣਾ ਸੀ ਦਾਦਾ
ਏਬੀਪੀ ਸਾਂਝਾ
Updated at:
16 Jan 2021 05:40 PM (IST)
ਸੁਪਰਸਟਾਰ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ? ਇਹ ਉਹ ਸਵਾਲ ਹੈ ਜੋ ਉਨ੍ਹਾਂ ਦੇ ਫੈਨਸ ਹਰ ਸਾਲ ਪੁੱਛਦੇ ਹਨ, ਪਰ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਇੱਕ ਲੜਕੀ ਨੂੰ ਬਚਪਨ ਤੋਂ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਪਰ ਸਲਮਾਨ ਉਸ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕੇ।
- - - - - - - - - Advertisement - - - - - - - - -