ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Video: ਪੰਜਾਬੀਆਂ 'ਚ ਵਿਦੇਸ਼ ਜਾਣ ਦਾ ਕਰੇਜ਼ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਨੌਜਵਾਨਾਂ 'ਚ ਇਹ ਟਰੈਂਡ ਹੋਰ ਜ਼ਿਆਦਾ ਪ੍ਰਚਲਿਤ ਹੋ ਰਿਹਾ ਹੈ। ਅਜਿਹੇ 'ਚ ਕਈ ਇੰਮੀਗਰੇਸ਼ਨ ਕੰਪਨੀਆਂ ਵੀ ਸਟੂਡੈਂਟਾਂ ਦੇ ਸੁਪਨੇ ਕਰਨ ਲਈ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਪੱਬ 'ਚ ਲੋਕਾਂ ਨੂੰ ਸ਼ਰਾਬ ਸਰਵ ਕਰਦਾ ਆਇਆ ਨਜ਼ਰ, ਗਾਇਕ ਬਣਨ ਤੋਂ ਪਹਿਲਾਂ ਕਰਦਾ ਸੀ ਇਹ ਨੌਕਰੀ
ਪੰਜਾਬੀ ਗਾਇਕਾ, ਅਭਿਨੇਤਰੀ ਤੇ ਕੈਨੇਡੀਅਨ ਵਕੀਲ ਸਤਿੰਦਰ ਸੱਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਦੱਸ ਰਹੀ ਹੈ ਕਿ ਜਿਹੜੇ ਸਟੂਡੈਂਟਸ ਨੇ ਬੀਐਸਸੀ ਨਰਸਿੰਗ ਦਾ ਕੋਰਸ ਕੀਤਾ ਹੈ ਤੇ ਉਹ ਪੋਸਟ ਗਰੈਜੁਏਸ਼ਨ ਦਾ ਕੋਰਸ ਕਰਨਾ ਚਾਹੁੰਦੇ ਹਨ ਤਾਂ ਕੈਨੇਡਾ ਦੀ ਇਕ ਯੂਨੀਵਰਸਿਟੀ ਇਹ ਮੌਕਾ ਦੇ ਰਹੀ ਹੈ। ਦੇਖੋ ਕੀ ਬੋਲੀ ਸਤਿੰਦਰ ਸੱਤੀ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਅਕਸਰ ਹੀ ਸਟੂਡੈਂਟਸ ਨੂੰ ਗਾਈਡ ਕਰਦੀ ਰਹਿੰਦੀ ਹੈ। ਉਹ ਇੱਕ ਇੰਮੀਗਰੇਸ਼ਨ ਕੰਪਨੀ ਬਰਾਂਡ ਅੰਬੈਸਡਰ ਵੀ ਹੈ, ਜੋ ਭਾਰਤੀ ਵਿਿਦਿਆਰਥੀਆਂ ਨੂੰ ਬਾਹਰ ਭੇਜਦੀ ਹੈ। ਇਸ ਦੇ ਨਾਲ ਨਾਲ ਸਤਿੰਦਰ ਸੱਤੀ ਦੇ ਮੋਟੀਵੇਸ਼ਨਲ ਵੀਡੀਓਜ਼ ਵੀ ਚਰਚਾ 'ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਨਾਲ ਸੱਤੀ ਇੰਮੀਗਰੇਸ਼ਨ ਵਕੀਲ ਹੈ। ਉਹ ਸਟੂਡੈਂਟਸ ਨੂੰ ਇੰਮੀਗਰੇਸ਼ਨ ਤੇ ਵੀਜ਼ਾ ਫਰੌਡ ਤੋਂ ਬਚਣ ਦੀਆਂ ਸਲਾਹਾਂ ਦੇ ਵੀਡੀਓ ਵੀ ਸ਼ੇਅਰ ਕਰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।