ਮੁੰਬਈ: ਸੈਫ ਅਲੀ ਖ਼ਾਨ ਦੀ ਫ਼ਿਲਮ ‘ਲਵ ਆਜਕਲ’ ਤਾਂ ਸਭ ਨੂੰ ਯਾਦ ਹੀ ਹੋਵੇਗੀ। ਹੁਣ ਕਾਫੀ ਸਮੇਂ ਤੋਂ ਇਸ ਫ਼ਿਲਮ ਦਾ ਸਿਕੂਅਲ ਬਣਾਉਨ ਦੀ ਗੱਲਾਂ ਹੋ ਰਹੀਆਂ ਹਨ। ਜਿਸ ‘ਚ ਕਾਰਤਿਕ ਆਰੀਅਨ ਅਤੇ ਸਾਰਾ ਅਲ਼ੀ ਖ਼ਾਨ ਮੇਕਰਸ ਦੀ ਪਹਿਲੀ ਪਸੰਦ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ਇਮਤੀਆਜ਼ ਅਲੀ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਦੀ ਸਕਰੀਪਟ ‘ਤੇ ਅਜੇ ਕੰਮ ਹੋ ਰਿਹਾ ਹੈ।

ਹੁਣ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮੱਧ ਤਕ ਸ਼ੁਰੂ ਹੋ ਸਕਦੀ ਹੈ। ਖ਼ਬਰਾਂ ਨੇ ਕੀ ਸਾਰਾ ਅਤੇ ਕਾਰਤਿਕ ਦੇ ਨਾਲ ਫ਼ਿਲਮ ‘ਚ ਸੈਫ ਅਲੀ ਖ਼ਾਨ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਸਕਦੇ ਹਨ।



ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕੀ ਸੈਫ ਆਪਣੀ ਧੀ ਸਾਰਾ ਅਲੀ ਦੇ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ। ਹੋ ਸਕਦਾ ਹੈ ਕਿ ਜਿਵੇਂ ਦਾ ਰੋਲ ਰਿਸ਼ੀ ਨੇ ਇਸ ਦੇ ਪਹਿਲੇ ਪਾਰਟ ‘ਚ ਪਲੇਅ ਕੀਤਾ ਸੀ, ਇਸ ਵਾਰ ਕੁਝ ਉਸ ਤਰ੍ਹਾਂ ਦਾ ਰੋਲ ਸੈਫ ਅਲੀ ‘ਲਵ ਆਜਕਲ-2’ ‘ਚ ਪਲੇਅ ਕਰਦੇ ਨਜ਼ਰ ਆਉਣ।