ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਰਾਮ ਨਗਰ ਢੇਹਾ ਦੀ 22 ਸਾਲਾ ਮੁਟਿਆਰ ਨੇ ਵੱਡਾ ਨਾਮਣਾ ਖੱਟਿਆ ਹੈ। ਰਵਿੰਦਰ ਕੌਰ ਪਹਿਗੁਰਾ ਨਿਊਜ਼ੀਲੈਂਡ ਏਅਰ ਫੋਰਸ ਵਿੱਚ ਅਫ਼ਸਰ ਲੱਗਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ।


ਰਵਿੰਦਰਜੀਤ ਕੌਰ ਦੇ ਜੱਦੀ ਘਰ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਉਸ ਦੀ ਦਾਦੀ ਨਿਰਮਲ ਕੌਰ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰ ਦੇ ਪਿਤਾ ਗੁਰਪਾਲ ਸਿੰਘ ਤੇ ਮਾਤਾ ਮਨਵੀਰ ਕੌਰ ਦਾ ਵਿਆਹ 1987 ਵਿੱਚ ਹੋਇਆ ਸੀ। ਵਿਆਹ ਉਪਰੰਤ ਉਹ ਨਿਊਜ਼ੀਲੈਂਡ ਚਲੇ ਗਏ ਸਨ ਤੇ ਉੱਥੇ ਆਪਣੀ ਟ੍ਰਾਂਸਪੋਰਟ ਖੜ੍ਹੀ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਰਵਿੰਦਰ ਦਾ ਜਨਮ ਨਿਊਜ਼ੀਲੈਂਡ ਹੀ ਹੋਇਆ ਪਰ ਗੁਰਪਾਲ ਹੁਰੀਂ ਅਕਸਰ ਪੰਜਾਬ ਆਉਂਦੇ ਰਹਿੰਦੇ। ਉਨ੍ਹਾਂ ਦੀ ਮਿਹਨਤੀ ਧੀ ਨੇ ਪਿਛਲੇ ਸਾਲ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਇਸੇ ਦੌਰਾਨ ਉੱਥੋਂ ਦੀ ਹਵਾਈ ਫ਼ੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਦਸੰਬਰ ਵਿੱਚ ਪੜ੍ਹਾਈ ਪੂਰੀ ਹੋਣ ਉਪਰੰਤ ਪੰਜਾਬੀ ਮੂਲ ਦੀ ਮੁਟਿਆਰ ਨਿਊਜ਼ੀਲੈਂਡ ਦੀ ਪਹਿਲੀ ਸਿੱਖ ਮਹਿਲਾ ਏਅਰ ਅਫ਼ਸਰ ਬਣ ਗਈ ਹੈ। ਪਿੰਡ ਦੀ ਕੁੜੀ ਦੇ ਇਸ ਵੱਡੇ ਮੁਕਾਮ 'ਤੇ ਪਹੁੰਚਣ 'ਤੇ ਮਿਠਾਈਆਂ ਵੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।

Education Loan Information:

Calculate Education Loan EMI