ਮੁੰਬਈ: IT ਵਿਭਾਗ ਵਲੋਂ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ, ਅਭਿਨੇਤਰੀ ਤਾਪਸੀ ਪਨੂੰ ਅਤੇ ਵਿਕਾਸ ਬਹਿਲ ਦੇ ਘਰ ਛਾਪੇਮਾਰੀ ਹੋਈ ਹੈ।ਜਾਣਕਾਰੀ ਮੁਤਾਬਿਕ ਇਨਕਮ ਟੈਕਸ ਵਿਭਾਗ ਵਲੋਂ Madhu Mantena ਸਮੇਤ ਕਈ ਦਿੱਗਜਾਂ ਦੇ ਘਰ ਛਾਪੇਮਾਰੀ ਹੋਈ ਹੈ।ਰਿਪੋਰਟਾਂ ਦੇ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਮਾਮਲੇ ਵਿੱਚ ਛਾਪਾ ਮਾਰਿਆ ਹੈ।



ਖਬਰਾਂ ਹਨ ਕਿ ਟੈਕਸ ਚੋਰੀ ਫੈਂਟਮ ਫਿਲਮਸ ਵਿੱਚ ਹੋਈ ਹੈ ਜਿਸ ਕਾਰਨ ਵਿਕਾਸ ਬਹਿਲ, ਅਨੁਰਾਗ ਕਸ਼ਯਪ ਅਤੇ ਮਧੂ ਮੈਨਟੇਨਾ ਦੇ ਘਰ ਛਾਪੇਮਾਰੀ ਹੋਈ ਹੈ। ਤਿੰਨੋਂ ਹੀ ਇਸ ਪ੍ਰੋਡਕਸ਼ਨ ਹਾਊਸ ਦੇ ਬਾਨੀ ਹਨ ਜਦੋਂ ਕਿ ਅਨੁਰਾਗ ਕਸ਼ਯਪ ਇਸ ਦੇ ਮਾਲਕ ਹਨ।ਤਪਸੀ ਪੰਨੂੰ ਦੇ ਘਰ 'ਤੇ ਛਾਪੇਮਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।ਤੁਹਾਨੂੰ ਦੱਸ ਦੇਈਏ ਕਿ ਟੈਕਸ ਚੋਰੀ ਨੂੰ ਲੈ ਕੇ ਮੁੰਬਈ ਅਤੇ ਪੁਣੇ ‘ਚ 22 ਥਾਵਾਂ‘ ਤੇ ਇਨਕਮ ਟੈਕਸ ਦੇ ਛਾਪੇ ਮਾਰੇ ਜਾ ਰਹੇ ਹਨ।