Punjabi Model Kamal Cheema Book: ਪੰਜਾਬੀ ਮਾਡਲ ਤੇ ਕੌਮਾਂਤਰੀ ਪੱਧਰ ਤੇ ਸੁਪਰਮਾਡਲ ਦਾ ਖਿਤਾਬ ਹਾਸਲ ਕਰਨ ਵਾਲੀ ਕਮਲ ਚੀਮਾ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਉਸ ਦੀ ਖੂਬਸੂਰਤੀ ਦੇ ਦੁਨੀਆ ਭਰ 'ਚ ਲੋਕ ਕਾਇਲ ਹਨ। ਲੰਬੇ ਸਮੇਂ ਤੱਕ ਐਕਟਿੰਗ ਦੇ ਖੇਤਰ 'ਚ ਸਰਗਰਮ ਰਹਿਣ ਤੋਂ ਬਾਅਦ ਹੁਣ ਕਮਲ ਲੇਖਨ ਦੇ ਖੇਤਰ 'ਚ ਹੱਥ ਅਜ਼ਮਾਉਣ ਜਾ ਰਹੀ ਹੈ। 









ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਡਾਟਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਕਿਤਾਬ 'ਚ ਮਾਂ-ਧੀ ਦੇ ਪਿਆਰੇ ਰਿਸ਼ਤੇ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਅਦਾਕਾਰਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਦੇ ਪ੍ਰਸ਼ੰਸਕ ਤੇ ਚਾਹੁਣ ਵਾਲੇ ਇਸ ਕਿਤਾਬ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।






ਦੱਸ ਦਈਏ ਕਿ ਕਮਲ ਚੀਮਾ ਜਾਣੀ ਮਾਣੀ ਮਾਡਲ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਤੇ ਸ਼ਾਰਟ ਸਟੋਰੀਜ਼ ਵਿੱਚ ਨਜ਼ਰ ਆ ਚੁੱਕੀ ਹੈ। ਐਕਟਿੰਗ ਤੇ ਸੰਗੀਤ ਦੇ ਖੇਤਰ 'ਚ ਨਾਮ ਕਮਾਉਣ ਤੋਂ ਬਾਅਦ ਹੁਣ ਉਹ ਲੇਖਿਕਾ ਬਣਨ ਦੀ ਤਿਆਰੀ ਵਿੱਚ ਹੈ। ਉਸ ਦੀ ਕਿਤਾਬ ਫਰਵਰੀ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।