Terror Alert On Republic Day : ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਵੱਡੇ ਸ਼ਹਿਰਾਂ 'ਤੇ ਅੱਤਵਾਦੀਆਂ ਨੇ ਨਜ਼ਰ ਰੱਖੀ ਹੋਈ ਹੈ। ਖੁਫੀਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਅਯੁੱਧਿਆ 'ਚ ਰਾਮ ਮੰਦਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਏਜੰਸੀ ਦੇ ਸੂਤਰਾਂ ਮੁਤਾਬਕ ਆਤਮਘਾਤੀ ਹਮਲਾਵਰ ਰਾਹੀਂ ਰਾਮ ਮੰਦਰ 'ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।


ਇਹ ਵੀ ਪੜ੍ਹੋ : ਰੈਸਕਿਊ ਆਪਰੇਸ਼ਨ ਟੀਮ ਨੂੰ ਮਿਲਿਆ ਬਲੈਕ ਬਾਕਸ, ਹੁਣ ਪਤਾ ਲੱਗੇਗਾ ਕਿਵੇਂ ਹੋਇਆ ਜਹਾਜ਼ ਕ੍ਰੈਸ਼

ਦਰਅਸਲ, ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਅਗਲੇ ਕੁਝ ਦਿਨਾਂ 'ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਰਾਮ ਮੰਦਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। "ਜੈਸ਼-ਏ-ਮੁਹੰਮਦ" ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ ਹੈ। ਨੇਪਾਲ ਰਾਹੀਂ ਆਤਮਘਾਤੀ ਦਸਤੇ ਨੂੰ ਭਾਰਤ ਭੇਜ ਕੇ ਹਮਲੇ ਦੀ ਯੋਜਨਾ ਬਣਾਈ ਗਈ ਹੈ। ਦੱਸ ਦਈਏ ਕਿ ਰਾਮ ਮੰਦਰ ਦੇ ਨਿਰਮਾਣ ਦਾ 50 ਫੀਸਦੀ ਤੋਂ ਜ਼ਿਆਦਾ ਕੰਮ ਹੋ ਚੁੱਕਾ ਹੈ। ਇੱਥੇ ਸੁਰੱਖਿਆ ਪਹਿਲਾਂ ਹੀ ਸਖ਼ਤ ਹੈ, ਜਦੋਂ ਕਿ ਹੁਣ ਇਸ ਅਲਰਟ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਹੋ ਗਈ ਹੈ।


ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦੀ ਮਰਜ਼ੀ ਬਗ਼ੈਰ ਸਰੀਰਕ ਸਬੰਧ ਬਣਾਉਣਾ ਬਲਾਤਕਾਰ ? ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਅੱਤਵਾਦੀ ਦਿੱਲੀ ਤੋਂ ਪੰਜਾਬ ਅਤੇ ਦੇਸ਼ ਦੇ ਕਈ ਹੋਰ ਸ਼ਹਿਰਾਂ 'ਚ ਵੱਡੇ ਹਮਲੇ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਪਾਕਿਸਤਾਨ ਦੀ ਆਈਐਸਆਈ ਇਸਲਾਮਿਕ ਸਟੇਟ ਅਲਕਾਇਦਾ ਨੇ ਵੀ ਅੰਡਰਵਰਲਡ ਡਾਨ ਦਾਊਦ ਇਰਬਾਹਿਮ ਦੇ ਕਾਰਕੁਨਾਂ ਦੀ ਮਦਦ ਲਈ ਹੈ। ਦੱਸਿਆ ਗਿਆ ਸੀ ਕਿ ਪਾਕਿਸਤਾਨ ਆਈਐਸਆਈ ਆਪਣੇ ਸਲੀਪਰ ਸੈੱਲ ਅਤੇ ਗੈਰ ਕਾਨੂੰਨੀ ਰੋਹਿੰਗੀਆਂ ਦਾ ਇਸਤੇਮਾਲ ਕਰਕੇ 26 ਜਨਵਰੀ ਦੇ ਮੌਕੇ 'ਤੇ ਦਿੱਲੀ ਅਤੇ ਪੰਜਾਬ ਵਿੱਚ ਆਈਈਡੀ ਬਲਾਸਟ ਕਰਵਾ ਸਕਦੇ ਹਨ। ਖ਼ਬਰ ਇਹ ਵੀ ਹੈ ਕਿ ਜੇਕਰ 26 ਜਨਵਰੀ ਨੂੰ ਅੱਤਵਾਦੀ ਯੋਜਨਾ ਫੇਲ ਹੋਈ ਤਾਂ ਜੀ-20 ਸੰਮੇਲਨ ਨੂੰ ਨਿਸ਼ਾਨਾ ਬਣਾਇਆ ਜਾਵੇਗਾ। 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।