ਫਿਲਮ ਫੇਅਰ ਐਵਾਰਡ ਅਨਾਉਂਸ ਹੋਣ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵਿਵਾਦ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਫਿਲਮਫੇਅਰ ਐਵਾਰਡ ਦੇ ਵਿਕੀਪੀਡੀਆ ਦੇ ਪੇਜ ਨਾਲ ਛੇੜ-ਛਾੜ ਕੀਤੀ ਗਈ ਹੈ। ਇਸ ਸਾਲ ਗਲੀ ਬੁਆਏ ਨੂੰ ਸਭ ਤੋਂ ਜ਼ਿਆਦਾ ਐਵਾਰਡ ਮਿਲੇ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਐਵਾਰਡ ਨੂੰ ਲੈ ਕੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ।


ਇਸ ਛੇੜ-ਛਾੜ 'ਚ ਪੇਜ 'ਤੇ ਗਲੀ ਬੁਆਏ ਦੇ ਸਾਹਮਣੇ ਪੇਡ ਲਿਖਿਆ ਹੋਇਆ ਸੀ। ਜਿਸਦਾ ਮਤਲਬ ਕਿ ਗਲੀ ਬੁਆਏ ਨੂੰ ਜੋ ਐਵਾਰਡ ਦਿੱਤਾ ਗਿਆ ਹੈ ਅਸਲ 'ਚ ਉਹ ਖਰੀਦਿਆ ਗਿਆ ਹੈ। ਹਾਲਾਂਕਿ ਹੁਣ ਵਿਕੀਪੀਡੀਆ ਵਲੋਂ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ।

ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀ ਬੁਆਏ ਨੂੰ 13 ਐਵਾਰਡ ਦਿੱਤੇ ਗਏ ਹਨ, ਜਦਕਿ ਭਾਰਤ ਦੀਆਂ ਹੋਰ ਕ੍ਰਿਏਟਿਵ ਫਿਲਮਾਂ ਜਿਵੇਂ ਕਿ ਆਰਟੀਕਲ 15, ਸੁਪਰ 30 ਤੇ ਕੇਸਰੀ ਵਰਗੀਆਂ ਫਿਲਮਾਂ ਨੂੰ ਇੱਕ ਵੀ ਐਵਾਰਡ ਨਹੀਂ ਦਿੱਤਾ ਗਿਆ।