ਮੌਸਮ 'ਚ ਬਦਲਾਅ ਦੇ ਦਿਨਾਂ 'ਚ ਸਭ ਤੋਂ ਵੱਧ ਸਾਵਧਾਨੀ ਵਰਤਨ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਉਪਾਅ ਦਸਾਂਗੇ, ਜਿਸ ਨੂੰ ਧਿਆਨ 'ਚ ਰੱਖ ਕੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਵਾਇਰਲ ਹੋਣ 'ਤੇ ਸ਼ਰੀਰ 'ਚ ਕੁੱਝ ਖਾਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ।


ਇਨ੍ਹਾਂ ਲੱਛਣਾਂ 'ਚ ਗਲਾ ਦਰਦ, ਖਾਂਸੀ, ਸਿਰ ਦਰਦ, ਥਕਾਨ, ਜੋੜਾਂ 'ਚ ਦਰਦ ਦੇ ਨਾਲ ਉਲਟੀ ਹੋਣਾ, ਅੱਖਾਂ ਦਾ ਲਾਲ ਹੋਣਾ ਤੇ ਮੱਥੇ ਦਾ ਬਹੁਤ ਤੇਜ਼ ਗਰਮ ਹੋਣਾ ਸ਼ਾਮਿਲ ਹੈ। ਵਾਇਰਲ ਫੀਵਰ 'ਚ ਤੁਰੰਤ ਦਵਾਈ ਨਹੀਂ ਲੈਣੀ ਚਾਹੀਦੀ। ਖਾਣੇ ਦੇ ਨਾਲ-ਨਾਲ ਤਰਲ ਦੇ ਸੇਵਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।

ਬਹੁਤ ਲੋੜ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਵਾਇਰਲ ਬੁਖਾਰ ਤੋਂ ਪੀੜਿਤ ਹੋਣ 'ਤੇ ਦਵਾਈ ਦੀ ਜਗ੍ਹਾ ਕੁੱਝ ਘਰੇਲੂ ਉਪਾਅ ਵੀ ਬੇਹਦ ਕਾਰਗਰ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸ਼ਹਦ, ਅਦਰਕ ਤੇ ਹਲਦੀ ਨੂੰ ਮਿਲਾ ਕੇ ਕਾੜਾ ਬਣਾ ਕੇ ਵਾਇਰਲ ਬੁਖਾਰ 'ਚ ਕਾਫੀ ਰਾਹਤ ਮਿਲਦੀ ਹੈ।