ਅੰਮ੍ਰਿਤਸਰ: 2004 'ਚ ਅੰਮ੍ਰਿਤਸਰ ਦੇ ਇੱਕ ਪਰਿਵਾਰ ਵੱਲੋਂ ਸਮੂਹਿਕ ਰੂਪ 'ਚ ਆਤਮ ਹੱਤਿਆ ਕਰ ਲਈ ਗਈ ਸੀ। ਇਸ ਮਾਮਲੇ 'ਚ ਹੁਣ ਉਨ੍ਹਾਂ ਨੂੰ 16 ਸਾਲ ਬਾਅਦ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਹੈ। ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਇੱਕ ਡੀਐਸਪੀ ਰੈਂਕ ਅਧਿਕਾਰੀ ਸਮੇਤ 6 ਲੋਕਾਂ ਨੂੰ ਸਥਾਨਕ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ।


2004 'ਚ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਸੀ। ਉਸ ਵੇਲੇ ਕੁਲਤਾਰ ਸਿੰਘ ਐਸਐਸਪੀ ਅੰਮ੍ਰਿਤਸਰ ਸੀ। ਪਰਿਵਾਰ ਨੇ ਐਸਐਸਪੀ 'ਤੇ ਜ਼ਬਰਦਸਤੀ ਵਸੂਲੀ ਤੇ ਧਮਕਾਉਣ ਦੇ ਆਰੋਪ ਲਾਏ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ। ਹੁਣ 19 ਫਰਵਰੀ ਨੂੰ ਅਦਾਲਤ ਵਲੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ।