ਅੰਮ੍ਰਿਤਸਰ: ਭਾਰਤ ਤੋਂ ਬਿਨ੍ਹਾਂ ਪਰਮੀਸ਼ਨ ਲਏ ਕੱਬਡੀ ਟੀਮ ਪਾਕਿਸਤਾਨ 'ਚ ਕਰਵਾਏ ਗਏ ਕੱਬਡੀ ਟੂਰਨਾਮੈਂਟ 'ਚ ਸ਼ਿਰਕਤ ਕਰਨ ਪਹੁੰਚੀ ਸੀ। ਇਸ ਟੂਰਨਾਮੈਂਟ 'ਚ ਭਾਰਤ ਦੇ ਹੱਥ ਹਾਰ ਹੀ ਲੱਗੀ। ਅੱਜ ਇਹ ਕੱਬਡੀ ਟੀਮ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਰਤ ਆਈ ਹੈ। ਇਸ ਦੌਰਾਨ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਟੂਰਨਾਮੈਂਟ 'ਚ ਸ਼ਿਰਕਤ ਕਰਨ ਗਏ ਸੀ।
ਇਸ ਦੌਰਾਨ ਹੋਰ ਦੇਸ਼ਾਂ ਦੀਆਂ ਟੀਮਾਂ ਵੀ ਆਈਆਂ ਸਨ। ਪਤੱਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਨੂੰ ਦਵਿੰਦਰ ਸਿੰਘ ਬਾਜਵਾ ਟਾਲ-ਮਟੋਲ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਰਸਤੇ ਤੋਂ ਬਕਾਇਦਾ ਵੀਜ਼ਾ ਲੈ ਕੇ ਤੇ ਇਮੀਗ੍ਰੇਸ਼ਨ ਕਰਵਾ ਕੇ ਪਾਕਿਸਤਾਨ ਗਏ ਸਨ। ਬਾਜਵਾ ਨੇ ਨਾਲ ਹੀ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਭਾਰਤੀ ਅਥਾਰਿਟੀ ਨੇ ਸੰਪਰਕ ਨਹੀਂ ਕੀਤਾ। ਜੇਕਰ ਸੰਪਰਕ ਕੀਤਾ ਜਾਵੇਗਾ ਤਾਂ ਉਹ ਉਸ ਦਾ ਜਵਾਬ ਦੇਣਗੇ।
ਦੱਸ ਦਈਏ ਕਿ ਇਸ ਟੀਮ ਦੇ ਪਾਕਿਸਤਾਨ 'ਚ ਜਾ ਕੇ ਖੇਡਣ ਤੇ ਭਾਰਤ ਦੀ ਨੁਮਾਇੰਦਗੀ ਕਰਨ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਟੀਮ ਦੇ ਭਾਰਤ ਪਰਤਣ 'ਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਸੀ।
ਚੁੱਪ-ਚੁਪੀਤੇ ਪਾਕਿਸਤਾਨ ਪਹੁੰਚੀ ਭਾਰਤੀ ਕਬੱਡੀ ਟੀਮ ਹਾਰ ਕੇ ਮੁੜੀ
ਏਬੀਪੀ ਸਾਂਝਾ
Updated at:
17 Feb 2020 03:56 PM (IST)
ਭਾਰਤ ਤੋਂ ਬਿਨ੍ਹਾਂ ਪਰਮੀਸ਼ਨ ਲਏ ਕੱਬਡੀ ਟੀਮ ਪਾਕਿਸਤਾਨ 'ਚ ਕਰਵਾਏ ਗਏ ਕੱਬਡੀ ਟੂਰਨਾਮੈਂਟ 'ਚ ਸ਼ਿਰਕਤ ਕਰਨ ਪਹੁੰਚੀ ਸੀ। ਇਸ ਟੂਰਨਾਮੈਂਟ 'ਚ ਭਾਰਤ ਦੇ ਹੱਥ ਹਾਰ ਹੀ ਲੱਗੀ। ਅੱਜ ਇਹ ਕੱਬਡੀ ਟੀਮ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਰਤ ਆਈ ਹੈ।
- - - - - - - - - Advertisement - - - - - - - - -