ਸੰਗਰੂਰ: ਸੰਗਰੂਰ ਦੇ ਲੌਂਗੋਵਾਲ 'ਚ ਹੋਏ ਸੂਕਲ ਵੈਨ ਹਾਦਸੇ ਤੋਂ ਬਾਅਦ ਅੱਜ ਪ੍ਰਸ਼ਾਸਨ ਹਰਕਤ 'ਚ ਆਇਆ। ਨਿਯਮਾਂ ਦੀ ਉਲੰਘਣਾਂ ਕਰਦਿਆਂ ਸੜਕ 'ਤੇ ਚੱਲ ਰਹੀਆਂ 17 ਸਕੂਲ ਬੱਸਾਂ ਥਾਣੇ ਵਿੱਚ ਬੰਦ ਕੀਤੀ ਗਈਆਂ। ਇਨ੍ਹਾਂ ਬੱਸਾਂ 'ਚ ਸਮਰਥਤਾ ਤੋਂ ਵੱਧ ਬੱਚੇ ਬੈਠੇ ਹੋਏ ਸਨ। ਇਨ੍ਹਾਂ ਬੱਸਾਂ 'ਚ ਬੱਚਿਆਂ ਦੀ ਸੁਰੱਖਿਆ ਦਾ ਵੀ ਕੋਈ ਇੰਤਜ਼ਾਮ ਨਹੀਂ ਸੀ।

ਇਨ੍ਹਾਂ ਬੱਸਾਂ 'ਚ ਨਾ ਤਾਂ ਫਾਇਰ ਸੇਫਟੀ, ਨਾ ਫਸਟ ਏਡ ਕਿੱਟ ਤੇ ਨਾ ਹੀ ਇਨ੍ਹਾਂ ਬੱਸਾਂ ਦੇ ਸੀਸੀਟੀਵੀ ਕੈਮਰੇ ਚੱਲਦੇ ਸਨ। ਇੱਥੇ ਬਹੁਤ ਸਾਰੇ ਵਾਹਨ ਐਸੇ ਸਨ ਜੋ ਸਕੂਲੀ ਵਰਤੋਂ ਲਈ ਯੋਗ ਨਹੀਂ ਸਨ। ਜਿਨ੍ਹਾਂ 'ਚ ਸਕੂਲੀ ਬੱਚਿਆਂ ਨੂੰ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਵਾਹਨਾਂ 'ਚ ਸਮਰਥਾ ਨਾਲੋਂ ਵਧੇਰੇ ਬੱਚੇ ਸਨ, ਬੱਸਾਂ ਚਲਾਉਣ ਵਾਲੇ ਡਰਾਈਵਰਾਂ ਕੋਲ ਉਨ੍ਹਾਂ ਦਾ ਲਾਇਸੈਂਸ ਤੱਕ ਨਹੀਂ ਸਨ।

ਉੱਥੇ ਹੀ ਇਨ੍ਹਾਂ ਬੱਸਾਂ ਦੇ ਚਾਲਕਾਂ ਦਾ ਕਹਿਣਾ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ। ਉਨ੍ਹਾਂ ਨੇ ਚੋਰੀ ਦੇ ਡਰ ਤੋਂ ਸੁਰੱਖਿਤ ਦਫ਼ਤਰ 'ਚ ਰੱਖੇ ਹਨ, ਕਿਉਂਕਿ ਬੱਸਾਂ ਜ਼ਿਆਦਾ ਤਰ ਬਾਹਰ ਪਿੰਡਾਂ 'ਚ ਪਾਰਕਿੰਗ ਲੱਗਦੀਆਂ ਹਨ। ਜਾਂਚ ਅਧਿਕਾਰੀ  ਨੇ ਦੱਸਿਆ ਕਿ ਉਨ੍ਹਾਂ ਨੇ ਸਭ ਦੇ ਖਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਹਨ।