Preity Zinta's Tweet on Arjun Tendulkar: ਇੰਡੀਅਨ ਪ੍ਰੀਮੀਅਰ ਲੀਗ (IPL) 2023 ਸੀਜ਼ਨ ਦਾ 26ਵਾਂ ਲੀਗ ਮੈਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਖੇਡਿਆ ਗਿਆ। ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 14 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਇਸ ਸੈਸ਼ਨ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਮੁੰਬਈ ਲਈ ਖੇਡ ਰਹੇ ਅਰਜੁਨ ਤੇਂਦੁਲਕਰ ਲਈ ਵੀ ਇਹ ਮੈਚ ਯਾਦਗਾਰ ਰਿਹਾ, ਜਿਸ 'ਚ ਉਸ ਨੇ ਆਈਪੀਐੱਲ ਦੀ ਪਹਿਲੀ ਵਿਕਟ ਹਾਸਲ ਕੀਤੀ।


ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਨੂੰ ਕੈਮਰਾਮੈਨ 'ਤੇ ਆਇਆ ਗੁੱਸਾ, ਜਾਣੋ ਕ੍ਰਿਕਟਰ ਨੇ ਕਿਉਂ ਕੱਢੀਆਂ ਗਾਲ੍ਹਾਂ


ਅਰਜੁਨ ਤੇਂਦੁਲਕਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੀ ਪਾਰੀ ਦੇ ਆਖਰੀ ਓਵਰ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ ਵਿੱਚ ਜਿੱਤ ਲਈ 20 ਦੌੜਾਂ ਦੀ ਲੋੜ ਸੀ। ਅਰਜੁਨ ਨੇ ਇਸ ਓਵਰ 'ਚ ਸਿਰਫ 5 ਦੌੜਾਂ ਦੇ ਕੇ ਭੁਵਨੇਸ਼ਵਰ ਕੁਮਾਰ ਦੀ ਵਿਕਟ ਲੈ ਲਈ। ਇਸ ਤੋਂ ਬਾਅਦ ਅਰਜੁਨ ਨੂੰ ਸੋਸ਼ਲ ਮੀਡੀਆ 'ਤੇ ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕਣ ਪ੍ਰੀਤੀ ਜ਼ਿੰਟਾ ਸਮੇਤ ਲੋਕਾਂ ਨੇ ਵਧਾਈ ਵੀ ਦਿੱਤੀ।


ਅਰਜੁਨ ਬਾਰੇ ਪ੍ਰੀਤੀ ਜ਼ਿੰਟਾ ਦਾ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ ਸੀ। ਪ੍ਰੀਤੀ ਨੇ ਲਿਖਿਆ ਕਿ ਕਈ ਲੋਕਾਂ ਨੇ ਭਾਈ-ਭਤੀਜਾਵਾਦ ਲਈ ਉਸ ਦਾ ਮਜ਼ਾਕ ਉਡਾਇਆ ਪਰ ਅੱਜ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਜਵਾਬ ਦਿੱਤਾ ਅਤੇ ਦਿਖਾਇਆ ਕਿ ਉਸ ਨੇ ਇਹ ਮੁਕਾਮ ਕਿਵੇਂ ਹਾਸਲ ਕੀਤਾ ਹੈ। ਅਰਜੁਨ ਨੂੰ ਇਸ ਲਈ ਵਧਾਈ। ਸਚਿਨ, ਤੁਹਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।









ਅਰਜੁਨ ਕਾਫੀ ਸਮੇਂ ਤੋਂ ਆਪਣੇ ਮੌਕੇ ਦੀ ਕਰ ਰਿਹਾ ਸੀ ਉਡੀਕ
ਸਾਲ 2021 ਵਿੱਚ ਖੇਡੇ ਗਏ ਆਈਪੀਐਲ ਸੀਜ਼ਨ ਵਿੱਚ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਰਜੁਨ ਨੂੰ ਇਸ ਸੀਜ਼ਨ 'ਚ ਆਈਪੀਐੱਲ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ ਅਤੇ ਉਸ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡਿਆ। ਅਰਜੁਨ ਨੇ ਆਪਣੇ ਪਹਿਲੇ ਮੈਚ 'ਚ 2 ਓਵਰਾਂ 'ਚ 17 ਦੌੜਾਂ ਦਿੱਤੀਆਂ, ਜਦਕਿ ਹੈਦਰਾਬਾਦ ਖਿਲਾਫ ਮੈਚ 'ਚ 2.5 ਓਵਰਾਂ 'ਚ 18 ਦੌੜਾਂ ਦੇ ਕੇ 1 ਵਿਕਟ ਲਈ।


ਕੈਮਰਨ ਗ੍ਰੀਨ ਨੇ 4 ਅਵਾਰਡ ਕੀਤੇ ਆਪਣੇ ਨਾਂ, ਮੁੰਬਈ ਇੰਡੀਅਨਜ਼ ਦੀ ਜਿੱਤ 'ਚ ਨਿਭਾਈ ਅਹਿਮ ਭੂਮਿਕਾ