Faridkot News : ਬੀਤੇ ਕੁੱਝ ਦਿਨ ਪਹਿਲਾਂ ਫਰੀਦਕੋਟ ਸੀਆਈਏ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਨਾਮਕ ਇੱਕ ਨਸ਼ਾ ਤਸਕਰ ਨੂੰ 60 ਗ੍ਰਾਮ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਸੀ। ਜਿਸ ਕੋਲੋ  ਪੁੱਛਗਿੱਛ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਦੀ ਸਾਜ਼ਿਸ਼ ਤੋਂ ਪਰਦਾ ਹਟਿਆ ,ਜਿਸ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਅਪਰਾਧੀ ਨੂੰ ਬੇਨਕਾਬ ਕਰ ਸਾਜ਼ਿਸ਼ ਅਸਫਲ ਕਰ ਦਿੱਤੀ।


ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਦੌਰਾਨ ਪੁੱਛਗਿੱਛ ਦੱਸਿਆ ਕਿ ਉਸ ਵੱਲੋਂ ਸਪਲਾਈ ਕੀਤੀ ਜਾਂਦੀ ਹੈਰੋਇਨ ਫਿਰੋਜ਼ਪੁਰ ਜ਼ੇਲ੍ਹ 'ਚ ਬੰਦ ਅਪਰਾਧੀ ਅਜੇ ਕੁਮਾਰ ਦੀ ਮਦਦ ਨਾਲ ਨਾਲ ਹਾਸਿਲ ਕੀਤੀ ਜਾਂਦੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਫਿਰੋਜ਼ਪੁਰ ਜ਼ੇਲ੍ਹ 'ਚ ਬੰਦ ਅਪਰਾਧੀ ਅਜੇ ਕੁਮਾਰ ਉਰਫ ਅਜੇ ਭਈਆ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਗਿਆ। ਜਿਸ ਦੇ ਬੰਬੀਹਾ ਗੈਂਗ ਨਾਲ ਸਬੰਧ ਸਨ ਅਤੇ ਉਸ ਖਿਲਾਫ 29 ਦੇ ਕਰੀਬ ਮਾਮਲੇ ਦਰਜ਼ ਸਨ।

 


 

ਅਜੇ ਭਈਆਂ ਕੋਲੋ ਕੀਤੀ ਪੁੱਛਗਿੱਛ ਦੌਰਾਨ ਉਸ ਵੱਲੋਂ ਵੱਡੀ ਸਾਜ਼ਿਸ਼ ਬਾਰੇ ਭੇਦ ਖੋਲਦੇ ਮੰਨਿਆ ਕਿ ਉਸ ਵੱਲੋਂ ਜੈਤੋ ਕਸਬੇ ਦੇ ਰਹਿਣ ਵਾਲੇ ਇੱਕ ਸਾਥੀ ਦੀਪਕ ਮਾਨ ਤੋਂ ਚਾਰ ਹਥਿਆਰ ਜਿਨ੍ਹਾਂ 'ਚ ਦੋ 32 ਬੋਰ ਪਿਸਟਲ ਦੇਸੀ,2 ਦੇਸੀ ਕੱਟੇ ਅਤੇ ਕੁੱਜ ਜਿੰਦਾ ਕਾਰਤੂਸ ਮੰਗਵਾਏ ਸਨ ,ਜੋ ਉਸ ਵੱਲੋਂ ਛੁਪਾ ਕੇ ਰੱਖੇ ਗਏ ਸਨ। 

 


 

ਜਿਨ੍ਹਾਂ ਦੀ ਮਦਦ ਨਾਲ ਉਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ ਪਰ ਪੁਲਿਸ ਦੀ ਮੁਸਤੈਦੀ ਦੇ ਚਲਦੇ ਇਹ ਸਾਜ਼ਿਸ਼ ਅਸਫਲ ਕਰ ਦਿੱਤੀ ਅਤੇ ਅਪਰਾਧੀ ਵੱਲੋਂ ਛੁਪਾ ਕੇ ਰੱਖੇ ਹਥਿਆਰ ਵੀ ਬ੍ਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਜੈਤੋ ਨਿਵਾਸੀ ਸਾਥੀ ਵੱਲੋਂ ਮੱਧ ਪ੍ਰਦੇਸ਼ ਚੋ ਇਹ ਹਥਿਆਰ ਲਿਆਂਦੇ ਗੁਏ ਸਨ, ਜਿਸ ਬਾਰੇ ਵੀ ਹੋਰ ਜਾਣਕਰੀ ਇੱਕਤਰ ਕੀਤੀ ਜਾਣੀ ਹੈ ਅਤੇ ਜੈਤੋ ਨਿਵਾਸੀ ਅਪਰਾਧੀ ਦੀਪਕ ਮਾਨ ਦੀ ਗ੍ਰਿਫਤਾਰੀ ਹਲੇ ਬਾਕੀ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।