Ira Khan-Nupur Shikhare Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਅੱਜ ਬੁਆਏਫ੍ਰੈਂਡ ਨੂਪੁਰ ਸ਼ਿਖਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਦੌਰਾਨ ਨੂਪੁਰ ਸ਼ਿਖਰੇ ਆਪਣੇ ਵਿਆਹ ਦੀ ਬਾਰਾਤ ਨਾਲ ਅਨੋਖੇ ਅੰਦਾਜ਼ 'ਚ ਵਿਆਹ ਵਾਲੀ ਥਾਂ ਪਹੁੰਚਿਆ। ਫਿਟਨੈੱਸ ਕੋਚ ਹੋਣ ਤੋਂ ਇਲਾਵਾ ਆਮਿਰ ਖਾਨ ਦਾ ਜਵਾਈ ਐਥਲੀਟ ਵੀ ਹੈ। ਅਜਿਹੇ 'ਚ ਉਹ ਟੀ-ਸ਼ਰਟ ਅਤੇ ਹਾਫ ਪੈਂਟ 'ਚ ਬਾਰਾਤ ਨਾਲ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਦੌੜਦੇ ਹੋਏ ਪਹੁੰਚਿਆ।  


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਹੌਂਗ ਕੌਂਗ 'ਚ ਭੈਣ ਰੁਬੀਨਾ ਨਾਲ ਮਨਾਇਆ ਨਵਾਂ ਸਾਲ, ਖੂਬਸੂਰਤ ਤਸਵੀਰਾਂ 'ਚ ਮਸਤੀ ਕਰਦੀ ਆਈ ਨਜ਼ਰ


ਸ਼ਾਰਟਸ ਪਹਿਨ ਕੇ ਦੌੜਦੇ ਹੋਏ ਬਰਾਤ ਲੈਕੇ ਪਹੁੰਚਿਆ ਨੁਪੂਰ ਸ਼ਿਖਰੇ
ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨਾਲ ਵਿਆਹ ਕਰਨ ਲਈ ਨੂਪੁਰ ਸ਼ਿਖਰੇ ਤਾਂ ਵਿਆਹ ਵਾਲੀ ਥਾਂ 'ਤੇ ਪਹੁੰਚ ਚੁੱਕਿਆ ਹੈ, ਪਰ ਜਿਸ ਤਰੀਕੇ ਨਾਲ ਉਹ ਉਹ ਆਪਣੇ ਵਿਆਹ 'ਚ ਨਿੱਕਰ ਪਹਿਨੇ ਹੋਏ ਨਜ਼ਰ ਆਇਆ ਅਤੇ ਦੌੜ ਕੇ ਵੈਡਿੰਗ ਵੈਨਿਊ 'ਚ ਪਹੁੰਚਿਆ। ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਢੋਲ ਦੀ ਧੁਨ 'ਤੇ ਜ਼ੋਰਦਾਰ ਨੱਚਦਾ ਨਜ਼ਰ ਆ ਰਿਹਾ ਹੈ।




ਹੋਟਲ ਦੇ ਗੇਟ ਬਾਹਰ ਕੀਤਾ ਡਾਂਸ
ਅਨੋਖੇ ਤਰੀਕੇ ਨਾਲ ਬਾਰਾਤ ਦੇ ਨਾਲ ਅੰਦਰ ਜਾਣ ਤੋਂ ਪਹਿਲਾਂ ਨੂਪੁਰ ਸ਼ਿਖਾਰੇ ਨੇ ਹੋਟਲ ਦੇ ਗੇਟ ਦੇ ਬਾਹਰ ਢੋਲ ਦੀ ਧੁਨ 'ਤੇ ਜੋਸ਼ ਨਾਲ ਨੱਚਿਆ। ਜਦੋਂ ਨੂਪੁਰ ਸ਼ਿਖਰੇ ਡਾਂਸ ਕਰ ਰਿਹਾ ਸੀ ਤਾਂ ਉਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਖੂਬ ਡਾਂਸ ਕਰ ਰਹੇ ਸਨ। ਬਾਰਾਤ ਦਾ ਇਹ ਅਨੋਖਾ ਨਜ਼ਾਰਾ ਕਰੀਬ 10 ਮਿੰਟ ਤੱਕ ਦੇਖਣ ਨੂੰ ਮਿਲਿਆ।




ਅੱਜ ਕੋਰਟ ਮੈਰਿਜ ਕਰੇਗਾ ਜੋੜਾ
ਕੁਝ ਹੀ ਸਮੇਂ 'ਚ ਆਮਿਰ ਦੀ ਬੇਟੀ ਆਇਰਾ ਅਤੇ ਨੂਪੁਰ ਦਾ ਰਜਿਸਟਰਡ ਵਿਆਹ ਹੋਵੇਗਾ। ਨੂਪੁਰ ਸ਼ਿਖਰੇ ਅਤੇ ਆਇਰਾ ਖਾਨ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਪਿਛਲੇ ਸਾਲ, ਨਵੰਬਰ ਦੇ ਮਹੀਨੇ, ਜੋੜੇ ਨੇ ਬਹੁਤ ਧੂਮਧਾਮ ਨਾਲ ਮੰਗਣੀ ਕੀਤੀ ਸੀ, ਜਿਸ ਵਿੱਚ ਪੂਰਾ ਪਰਿਵਾਰ ਅਤੇ ਸਿਰਫ ਨਜ਼ਦੀਕੀ ਲੋਕ ਸ਼ਾਮਲ ਹੋਏ ਸਨ। ਕੋਰਟ ਮੈਰਿਜ ਤੋਂ ਬਾਅਦ ਨੂਪੁਰ ਅਤੇ ਆਇਰਾ ਉਦੈਪੁਰ ਲਈ ਰਵਾਨਾ ਹੋ ਜਾਣਗੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਵਿਆਹ ਹੋਵੇਗਾ। ਇਸ ਜੋੜੇ ਦਾ ਸ਼ਾਹੀ ਵਿਆਹ 8 ਜਨਵਰੀ ਨੂੰ ਹੋਵੇਗਾ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਨਵੀਂ ਅਪਡੇਟ, ਮੁੱਖ ਦੋਸ਼ੀਆਂ 'ਚੋਂ ਇੱਕ ਸਚਿਨ ਥਾਪਨ ਖਿਲਾਫ ਅਦਾਲਤ 'ਚ ਚਾਲਾਨ ਪੇਸ਼