Ira Khan Wedding: ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਹੈ, ਪਰ ਉਹ ਕਾਫੀ ਮਸ਼ਹੂਰ ਹੈ। ਆਇਰਾ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ। ਆਇਰਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਆਇਰਾ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ। ਆਇਰਾ ਮੰਗੇਤਰ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਨ ਜਾ ਰਹੀ ਹੈ। ਜੀ ਹਾਂ, ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਦਾ ਅਗਲੇ ਮਹੀਨੇ ਵਿਆਹ ਹੋਣ ਜਾ ਰਿਹਾ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦੇ ਫੈਨ ਹੋਏ ਦਿੱਲੀ CM ਕੇਜਰੀਵਾਲ, ਬੋਲੇ- 'ਫਿਲਮ ਦੱਸਦੀ ਹੈ ਕਿ ਕਿਹੜੇ ਮੁੱਦਿਆਂ 'ਤੇ ਦੇਣੀ ਚਾਹੀਦੀ ਹੈ ਵੋਟ'


ETimes ਦੀ ਰਿਪੋਰਟ ਮੁਤਾਬਕ ਆਇਰਾ ਖਾਨ 3 ਅਕਤੂਬਰ ਨੂੰ ਮੰਗੇਤਰ ਨੂਪੁਰ ਸ਼ਿਖਰੇ ਨਾਲ ਕੋਰਟ ਮੈਰਿਜ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਸਾਰੇ ਸਮਾਗਮ ਰਾਜਸਥਾਨ ਦੇ ਉਦੈਪੁਰ ਵਿੱਚ ਹੋਣਗੇ।


ਆਮਿਰ ਖਾਨ ਕਰ ਰਹੇ ਹਨ ਤਿਆਰੀਆਂ
ਖਬਰਾਂ ਮੁਤਾਬਕ ਕੋਰਟ ਮੈਰਿਜ ਤੋਂ ਬਾਅਦ ਆਯਰਾ ਅਤੇ ਨੂਪੁਰ ਦੇ ਵਿਆਹ ਦਾ ਫੰਕਸ਼ਨ ਉਦੈਪੁਰ 'ਚ ਹੋਵੇਗਾ। ਇਹ ਸਮਾਗਮ ਤਿੰਨ ਦਿਨ ਤੱਕ ਚੱਲਣ ਵਾਲੇ ਹਨ। ਇਸ ਸਮਾਗਮ 'ਚ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਦੋਸਤਾਂ ਨੇ ਸ਼ਿਰਕਤ ਕਰਨਗੇ। ਫਿਲਮ ਇੰਡਸਟਰੀ ਦੇ ਲੋਕ ਇਸ ਸਮਾਰੋਹ 'ਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ। ਖਬਰਾਂ ਮੁਤਾਬਕ ਆਮਿਰ ਖਾਨ ਆਇਰਾ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਤਿਆਰੀਆਂ 'ਚ ਰੁੱਝੇ ਹੋਏ ਹਨ।









ਪਿਛਲੇ ਸਾਲ ਹੋਈ ਸੀ ਮੰਗਣੀ
ਆਇਰਾ ਅਤੇ ਨੂਪੁਰ ਦੀ ਮੰਗਣੀ ਪਿਛਲੇ ਸਾਲ ਨਵੰਬਰ 'ਚ ਹੋਈ ਸੀ। ਮੰਗਣੀ 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਮੰਗਣੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਆਮਿਰ ਖਾਨ ਡਾਂਸ ਕਰਦੇ ਨਜ਼ਰ ਆ ਰਹੇ ਸਨ।


ਇਸ ਤਰ੍ਹਾਂ ਹੋਈ ਸੀ ਨੁਪੂਰ ਤੇ ਆਇਰਾ ਦੀ ਮੁਲਾਕਾਤ
ਆਇਰਾ ਨੇ ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਨੂਪੁਰ ਨਾਲ ਕਿਵੇਂ ਮਿਲੀ ਸੀ। ਨੂਪੁਰ ਇੱਕ ਫਿਟਨੈਸ ਟ੍ਰੇਨਰ ਹੈ। ਆਇਰਾ ਨੇ ਕਿਹਾ ਸੀ- ਨੂਪੁਰ ਨੇ ਮੈਨੂੰ 17 ਸਾਲ ਦੀ ਉਮਰ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ। ਮੈਂ ਉਸ ਨੂੰ ਇੱਕ ਸੁਪਰਫਿਟ ਵਿਅਕਤੀ ਵਜੋਂ ਦੇਖਦੀ ਸੀ। ਮੈਂ ਉਸ ਦੀ ਬਹੁਤ ਤਾਰੀਫ਼ ਕਰਦੀ ਸੀ। ਇਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਅਤੇ ਫਿਰ ਅਸੀਂ ਡੇਟਿੰਗ ਕਰਨ ਲੱਗੇ। 


ਇਹ ਵੀ ਪੜ੍ਹੋ: 'ਜਵਾਨ' ਦੀ ਪਾਇਰੇਸੀ ਨੂੰ ਲੈਕੇ ਮੇਕਰਸ ਨੇ ਚੁੱਕਿਆ ਵੱਡਾ ਕਦਮ! ਫਿਲਮ ਦੇ ਸੀਨਜ਼ ਸ਼ੇਅਰ ਕਰਨ ਖਿਲਾਫ ਪੁਲਿਸ 'ਚ ਮਾਮਲਾ ਦਰਜ