ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ ਹੋਇਆ ਇਕ ਮਹੀਨਾ ਬੀਤ ਗਿਆ। ਅਜਿਹੇ 'ਚ ਉਨ੍ਹਾਂ ਦੀ ਪਤਨੀ ਸੁਤਾਪਾ ਸਿਕਦਰ ਨੇ ਕੁਝ ਤਸਵੀਰਾਂ ਨਾਲ ਇਕ ਭਾਵੁਕ ਨੋਟ ਸਾਂਝਾ ਕੀਤਾ। ਉਨ੍ਹਾਂ ਆਪਣੇ ਫੇਸਬੁੱਕ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Continues below advertisement


ਸੁਤਾਪਾ ਨੇ ਲਿਖਿਆ "ਸਹੀ ਤੇ ਗਲਤ ਕਰਨ ਦੇ ਵਿਚਾਰਾਂ ਤੋਂ ਪਰ੍ਹਾਂ ਇਕ ਦੁਨੀਆਂ ਹੈ। ਮੈਂ ਤਹਾਨੂੰ ਉੱਥੇ ਹੀ ਮਿਲਾਂਗੀ। ਬੱਸ ਇਹ ਸਮੇਂ ਦੀ ਗੱਲ ਹੈ...ਮਿਲਾਂਗੇ ਗੱਲਾਂ ਕਰਾਂਗੇ..ਜਦੋਂ ਅਸੀਂ ਫਿਰ ਤੋਂ ਮਿਲਾਂਗੇ।"



54 ਸਾਲਾ ਅਦਾਕਾਰ ਇਰਫ਼ਾਨ ਖ਼ਾਨ ਦਾ 29 ਅਪ੍ਰੈਲ ਨੂੰ ਮੁੰਬਈ 'ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਨਿਊਰੋਐਂਡੋਕ੍ਰਾਇਨ ਟਿਊਮਰ ਸੀ।


ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਵੀ ਆਪਣੇ ਪਿਤਾ ਦੀ ਜ਼ਿੰਦਗੀ ਦੇ ਕੁਝ ਖੂਬਸੂਰਤ ਪਲ ਸਾਂਝੇ ਕੀਤੇ ਹਨ। ਬਾਬਿਲ ਨੇ ਸਕੂਲੀ ਬੱਚਿਆਂ ਨਾਲ ਘਿਰੇ ਇਰਫਾਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ।


ਉਨ੍ਹਾਂ ਤਸਵੀਰ ਦੀ ਕੈਪਸ਼ਨ 'ਚ ਲਿਖਿਆ "ਜਦੋਂ ਵੀ ਉਨ੍ਹਾਂ ਦਾ ਫਾਰਮਹਾਊਸ ਦਾ ਸਮਾਂ ਹੁੰਦਾ ਤਾਂ ਇਹ ਬੱਚੇ ਅਤੇ ਸਕੂਲ ਦੇ ਪ੍ਰਿੰਸਪਲ ਉਨ੍ਹਾਂ ਨੂੰ ਮਿਲਣ ਜ਼ਰੂਰ ਆਉਂਦੇ ਸਨ। ਇਸ ਤਸਵੀਰ 'ਤੇ ਅਦਾਕਾਰ ਇਸ਼ਾਨ ਖੱਟਰ ਨੇ ਲਿਖਿਆ "ਬੇਸ਼ਕੀਮਤੀ।"





ਬਾਬਿਲ ਨੇ ਹਾਲ ਹੀ 'ਚ ਇਰਫਾਨ ਦਾ ਇਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ 'ਚ ਬਰਫ਼ ਦੇ ਠੰਡੇ ਪਾਣੀ 'ਚ ਡੁਬਕੀਆਂ ਲਾ ਰਹੇ ਸਨ।


30 ਸਾਲ ਤੋਂ ਵੀ ਜ਼ਿਆਦਾ ਸਮਾਂ ਕਲਾ ਦੇ ਖੇਤਰ 'ਚ ਰਹੇ ਇਰਫਾਨ ਨੇ ਆਪਣੇ ਕਰੀਅਰ 'ਚ ਸੀਰੀਅਲ ਤੋਂ ਲੈਕੇ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਆਪਣੀ ਕਲਾ ਦਾ ਜੌਹਰ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਦਿਖਾਇਆ। ਅੱਜ ਇਰਫ਼ਾਨ ਬੇਸ਼ੱਕ ਇਸ ਦੁਨੀਆਂ 'ਚ ਨਹੀਂ ਰਹੇ ਪਰ ਕਲਾ ਦੇ ਖੇਤਰ 'ਚ ਉਨ੍ਹਾਂ ਦਾ ਨਾਂਅ ਹਮੇਸ਼ਾਂ ਰੌਸ਼ਨ ਰਹੇਗਾ।