ਅਮਿਤਾਭ ਬੱਚਨ ਨੇ ਟਵੀਟ ਕਰ ਕਿਹਾ,
ਮੈਨੂੰ ਹੁਣੇ ਹੀ ਇਹ ਦੁਖਦਾਈ ਖ਼ਬਰ ਮਿਲੀ ਹੈ। ਇਹ ਪ੍ਰੇਸ਼ਾਨ ਕਰਨ ਵਾਲੀ ਤੇ ਦੁਖਦਾਈ ਖ਼ਬਰ ਹੈ। ਇੱਕ ਸ਼ਾਨਦਾਰ ਪ੍ਰਤਿਭਾ, ਇੱਕ ਮਹਾਨ ਸਹਿਯੋਗੀ, ਸਿਨੇਮਾ ਦੀ ਦੁਨੀਆ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ, ਸਾਨੂੰ ਬਹੁਤ ਜਲਦੀ ਛੱਡ ਗਿਆ।-
ਇਰਫਾਨ ਨੇ ਅਮਿਤਾਭ ਬੱਚਨ ਨਾਲ ਫਿਲਮ ‘ਪੀਕੂ’ਵਿੱਚ ਕੰਮ ਕੀਤਾ ਸੀ।
ਅਕਸ਼ੈ ਕੁਮਾਰ ਨੇ ਟਵੀਟ ਕੀਤਾ,
ਇਹ ਭਿਆਨਕ ਖ਼ਬਰ ਹੈ, ਸਾਡੇ ਸਮੇਂ ਦੇ ਸਰਬੋਤਮ ਅਦਾਕਾਰਾਂ ਵਿੱਚੋਂ ਇੱਕ ਇਰਫਾਨ ਖਾਨ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹਾਂ। ਪ੍ਰਮਾਤਮਾ ਇਸ ਮੁਸ਼ਕਲ ਸਮੇਂ ਵਿੱਚ ਉਸ ਦੇ ਪਰਿਵਾਰ ਨੂੰ ਤਾਕਤ ਬਖਸ਼ੇ।-
ਮਸ਼ਹੂਰ ਲੇਖਕ ਜਾਵੇਦ ਅਖਤਰ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ,
ਇਰਫਾਨ ਖਾਨ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ। ਹਾਲੇ ਬਹੁਤ ਕੁਛ ਬਾਕੀ ਸੀ। ਮੈਂ ਆਖਰੀ ਵਾਰ ਡੇਢ ਸਾਲ ਪਹਿਲਾਂ ਲੰਦਨ ਵਿੱਚ ਸਾਡੇ ਇੱਕ ਸਾਂਝੇ ਦੋਸਤ ਦੇ ਘਰ ਉਸ ਨਾਲ ਮੁਲਾਕਾਤ ਕੀਤੀ ਸੀ। ਫੇਰ ਉਸਨੇ ਕਿਹਾ ਕਿ ਮੈਂ ਲੰਡਨ ਵਿੱਚ ਬਹੁਤ ਦਿਨਾਂ ਤੋਂ ਰਿਹਾ ਸੀ। ਹੁਣ ਮੈਂ ਜਲਦੀ ਹੀ ਮੁੰਬਈ ਆਵਾਂਗਾ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗਾ। ਮੈਂ ਉਸ ਤੋਂ ਬਾਅਦ ਇਰਫਾਨ ਨੂੰ ਨਹੀਂ ਮਿਲ ਸਕਿਆ। ਉਹ ਇਕ ਮਹਾਨ ਅਦਾਕਾਰ ਸੀ।-
ਨਿਰਦੇਸ਼ਕ ਅਤੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਹੈ,
ਅਸੀਂ ਇੱਕ ਮਹਾਨ ਅਭਿਨੇਤਾ ਨੂੰ ਗੁਆ ਦਿੱਤਾ ਹੈ। ਉਹ ਬਹੁਤ ਅੰਤ ਤੱਕ ਲੜਦਾ ਰਿਹਾ। ਇਰਫਾਨ ਖਾਨ ਤੁਹਾਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਿਵਾਰ ਨੂੰ ਦਿਲਾਸਾ।-
ਅਭਿਨੇਤਾ ਅਨੁਪਮ ਖੇਰ ਨੇ ਕਿਹਾ ਹੈ,
ਇੱਕ ਪਿਆਰਾ ਮਿੱਤਰ, ਇੱਕ ਉੱਤਮ ਅਦਾਕਾਰ ਤੇ ਇੱਕ ਸ਼ਾਨਦਾਰ ਵਿਅਕਤੀ, ਇਰਫਾਨ ਖਾਨ ਦੀ ਮੌਤ ਦੀ ਖ਼ਬਰ ਤੋਂ ਵੱਧ ਕੁਝ ਦੁਖਦਾਈ ਤੇ ਉਦਾਸ ਨਹੀਂ ਹੋ ਸਕਦਾ, ਉਦਾਸ ਦਿਨ !! ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।-