ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਆਪਣਾ ਪੂਰਾ ਫੋਕਸ ਹੁਣ ਐਕਟਿੰਗ ਵਲ ਲਗਾਉਣਗੇ। ਬਾਬਿਲ ਅਕਸਰ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ। ਇਰਫਾਨ ਖ਼ਾਨ ਕੈਂਸਰ ਦੇ ਚੱਲਦਿਆਂ ਇਸ ਦੁਨੀਆ ਤੋਂ ਚਲੇ ਗਏ, ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਹਿ ਗਿਆ। ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਕਰਕੇ ਉਨ੍ਹਾਂ ਨੇ  ਪੜ੍ਹਾਈ ਛੱਡਣ ਦਾ ਫੈਸਲਾ ਲਿਆ ਹੈ। 

Continues below advertisement


 


ਬਾਬਿਲ ਨੇ ਆਪਣੇ ਦੋਸਤਾਂ ਲਈ ਖਾਸ ਸੰਦੇਸ਼ ਵੀ ਲਿਖਿਆ ਤੇ ਕਿਹਾ, "ਮੈਂ ਆਪਣੇ ਪਿਆਰੇ ਦੋਸਤਾਂ ਨੂੰ ਕਾਫੀ ਮਿਸ ਕਰਾਂਗਾ। ਮੁੰਬਈ 'ਚ ਮੇਰਾ ਇਕ ਛੋਟਾ ਜਿਹਾ ਸਰਕਲ ਹੈ। ਮੁਸ਼ਕਲ ਨਾਲ ਸਿਰਫ 2-3 ਦੋਸਤ ਹਨ। ਤੁਸੀਂ ਮੈਨੂੰ ਇਕ ਅਜਨਬੀ ਸ਼ਹਿਰ 'ਚ ਘਰ ਦਿੱਤਾ ਤੇ ਮੈਨੂੰ ਇਥੋਂ ਦਾ ਹੋਣ ਦਾ ਇਹਸਾਸ ਦਵਾਇਆ। ਮੈਂ ਅਜੇ ਸਭ ਕੁਛ ਛੱਡ ਰਿਹਾ ਹਾਂ ਤਾਂਕਿ ਮੈਂ ਆਪਣਾ ਸਮਾਂ ਐਕਟਿੰਗ ਨੂੰ ਦੇ ਸਕਾਂ।"


 


ਬਾਬਿਲ Netflix ਦੀ ਆਉਣ ਵਾਲੀ ਸੀਰੀਜ਼ 'ਕਾਲਾ' ਰਾਹੀਂ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਸੁਜੀਤ ਸਰਕਾਰ ਨਾਲ ਵੀ ਉਹ ਇਕ ਵੱਡਾ ਪ੍ਰੋਜੈਕਟ ਕਰਨ ਜਾ ਰਹੇ ਹਨ। ਸੁਜੀਤ ਸਰਕਾਰ ਨੇ ਇਰਫਾਨ ਖ਼ਾਨ ਦੀ ਫ਼ਿਲਮ 'ਪੀਕੂ' ਨੂੰ ਡਾਇਰੈਕਟ ਕੀਤਾ ਸੀ।