ਮੁੰਬਈ: ਕੁਝ ਦਿਨ ਪਹਿਲਾਂ ਹੀ ਸੁਨੀਲ ਸ਼ੈਟੀ ਨੇ ਆਪਣਾ 57ਵਾਂ ਜਨਮ ਦਿਨ ਮਨਾਇਆ ਹੈ। ਇਸ ਤੋਂ ਬਾਅਦ ਬਾਲੀਵੁੱਡ ਨਾਲ ਫੈਮਿਲੀ ਨੇ ਵੀ ਸੁਨੀਲ ਨੂੰ ਸੋਸ਼ਲ਼ ਮੀਡੀਆ ‘ਤੇ ਵਧਾਈ ਦਿੱਤੀ ਹੈ। ਸੁਨੀਲ ਦੀ ਧੀ ਆਥਿਆ ਸ਼ੈਟੀ ਨੇ ਇੰਸਟਾਗ੍ਰਾਮ ‘ਤੇ ਬੇਹਦ ਪਿਆਰੀ ਤਸਵੀਰ ਸ਼ੇਅਰ ਕਰਕੇ ਪਾਪਾ ਸੁਨੀਲ ਨੂੰ ਵਿਸ਼ ਕੀਤਾ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਫੋਟੋ ਨੂੰ ਬਾਲੀਵੁੱਡ ਦੇ ਨਾਲ ਕੈਨੇਡੀਅਨ ਰੈਪਰ ਡ੍ਰੈਕ ਨੇ ਵੀ ਕੁਮੈਂਟ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਹਰ ਕੋਈ ਸੋਚ ਰਿਹਾ ਹੈ ਕਿ ਆਖਰ ਦੋਵਾਂ ‘ਚ ਕੀ ਰਿਸ਼ਤਾ ਹੈ। ਆਥਿਆ ਦੀ ਪੋਸਟ ‘ਤੇ ਪਹਿਲਾਂ ਡ੍ਰੈਕ ਨੇ ਕੁਮੈਂਟ ਕੀਤਾ ‘ਲੈਜ਼ੇਂਡ’ ਜਿਸ ਦਾ ਜਵਾਬ ਆਥਿਆ ਨੇ ਬੱਲੂ ਕਲਰ ਦੀ ਦਿਲ ਵਾਲੀ ਇਮੋਜ਼ੀ ਸ਼ੇਅਰ ਕਰਕੇ ਕੀਤਾ।
ਇਸ ਤੋਂ ਬਾਅਦ ਵਰੁਣ ਧਵਨ ਨੇ ਕੁਮੈਂਟ ਕੀਤਾ ਕਿ ਕਿਤੇ ਤੁਸੀਂ ਹੀ ਤਾਂ ਉਹ ਕੀਕੀ ਨਹੀਂ ਹੋ? ਰੈਪਰ ਬ੍ਰੈਕ ਦਾ ਹਾਲ ਹੀ ‘ਚ ਰਿਲੀਜ਼ ਹੋਇਆ ਗਾਣਾ ਕੀਕੀ ਕਾਪੀ ਫੇਮਸ ਹੋਇਆ ਸੀ ਜਿਸ ਕਾਰਨ ਵਰੁਣ ਨੇ ਇਹ ਕਮੈਂਟ ਕੀਤਾ ਹੈ। ਆਥਿਆ ਤੇ ਵਰੁਣ ਮਸਤੀ ਕਰਨ ਰਹੇ ਹਨ। ਇਸ ਤੋਂ ਬਾਅਦ ਹਰ ਕਿਸੇ ਨੂੰ ਲੱਗ ਰਿਹਾ ਹੈ ਕੀ ਸ਼ਾਇਦ ਆਥਿਆ-ਡ੍ਰੈਕ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਆਥਿਆ ਤੇ ਡ੍ਰੈਕ ਇੱਕ-ਦੂਜੇ ਨੂੰ ਲਾਸ ਏਂਜਲਸ ‘ਚ ਹੋਈ ਪਾਰਟੀ ‘ਚ ਮਿਲੇ ਸੀ। ਦੋਵਾਂ ‘ਚ ਉੱਥੇ ਹੀ ਚੰਗੀ ਦੋਸਤੀ ਹੋ ਗਈ ਤੇ ਇੱਕ ਦੂਜੇ ਨੂੰ ਹੁਣ ਦੋਵੇਂ ਸੋਸ਼ਲ ਮੀਡੀਆ ‘ਤੇ ਵੀ ਫੌਲੋ ਕਰਦੇ ਹਨ। ਜਲਦੀ ਹੀ ਆਥਿਆ ਆਪਣੇ ਇਸ ਖਾਸ ਦੋਸਤ ਨਾਲ ਸਮਾਂ ਬਿਤਾਉਣ ਲਈ ਲਾਸ ਏਂਜਲਸ ਜਾ ਸਕਦੀ ਹੈ।