ਪ੍ਰਿਅੰਕਾ-ਨਿੱਕ ਦੀ ਮੰਗਣੀ ਬਾਰੇ ਬੋਲੇ ਐਕਸ ਬੁਆਏਫ੍ਰੈਂਡ ਸ਼ਾਹਿਦ ਕਪੂਰ
ਏਬੀਪੀ ਸਾਂਝਾ | 20 Aug 2018 01:17 PM (IST)
ਮੁੰਬਈ: ਬੀਤੇ ਸ਼ਨੀਵਾਰ ਨੂੰ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਮੰਗਣੀ ਕਰ ਲਈ ਹੈ। ਇਸ ਤੋਂ ਬਾਅਦ ਦੋਵਾਂ ਨੇ ਇੰਸਟਾਗ੍ਰਾਮ ‘ਤੇ ਮੰਗਣੀ ਦੀ ਖ਼ਬਰ ‘ਤੇ ਮੋਹਰ ਲਾਈ ਹੈ। ਦੋਵਾਂ ਨੂੰ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਨੇ ਵੀ ਵਧਾਈ ਦਿੱਤੀ ਹੈ ਪਰ ਇਨ੍ਹਾਂ ਸਭ ‘ਚ ਕੋਈ ਖਾਸ ਸ਼ਖ਼ਸ ਵੀ ਹੈ ਜਿਸ ਨੇ ਪ੍ਰਿਅੰਕਾ ਨੂੰ ਵਧਾਈ ਦਿੱਤੀ ਹੈ। ਇਹ ਖਾਸ ਕੋਈ ਹੋਰ ਨਹੀਂ ਸਗੋਂ ਪ੍ਰਿਅੰਕਾ ਚੋਪੜਾ ਦਾ ਐਕਸ-ਬੁਆਏਫ੍ਰੈਂਡ ਤੇ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਹੈ। ਸ਼ਾਹਿਦ ਕਪੁਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਬੱਤੀ ਗੁਲ ਮੀਟਰ ਚਾਲੁ’ ਦੀ ਪ੍ਰਮੋਸ਼ਨ ‘ਚ ਬਿਜ਼ੀ ਹੈ। ਕੱਲ੍ਹ ਸ਼ਾਹਿਦ ਨੇ ਇਸੇ ਫ਼ਿਲਮ ਬਾਰੇ ਗੱਲ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਗੱਲ ਹੋਈ ਪ੍ਰਿਅੰਕਾ ਤੇ ਨਿੱਕ ਦੀ ਮੰਗਣੀ ਦੀ। ਸ਼ਾਹਿਦ ਨੇ ਕਿਹਾ, "ਪ੍ਰਿਅੰਕਾ ਤੇ ਨਿੱਕ ਨੂੰ ਵਧਾਈ। ਵਿਆਹ ਖੁਸਬਸੂਰਤ ਚੀਜ਼ ਹੈ। ਮੈਂ ਅਜਿਹਾ ਆਪਣੇ ਤਜ਼ਰਬੇ ਨਾਲ ਕਹਿ ਸਕਦਾ ਹਾਂ ਤੇ ਮੈਂ ਉਨ੍ਹਾਂ ਨੂੰ ਆਲ ਦ ਬੈਸਟ ਕਹਿੰਦਾ ਹਾਂ।" ਇੱਕ ਸਮਾਂ ਸੀ ਜਦੋਂ ਦੋਵੇਂ ਸਟਾਰਸ ਦੇ ਅਫੇਅਰ ਦੇ ਚਰਚੇ ਖੂਬ ਹੋਇਆ ਕਰਦੇ ਸੀ ਪਰ ਉਦੋਂ ਵੀ ਦੋਵਾਂ ਨੇ ਕਦੇ ਆਪਣੇ ਰਿਸ਼ਤੇ ਬਾਰੇ ਕੁਝ ਵੀ ਨਹੀਂ ਸੀ ਕਿਹਾ। ਦੋਵਾਂ ਦਾ ਰਿਸ਼ਤਾ 5 ਸਾਲ ਤਕ ਸੁਰਖੀਆਂ ‘ਚ ਰਿਹਾ ਸੀ।