ਨਵੀਂ ਦਿੱਲੀ: ਕਿਸਾਨ ਅੰਦੋਲਨ 'ਤੇ ਇੱਕ ਟਵੀਟ ਤੋਂ ਬਾਅਦ ਪੌਪ ਸਟਾਰ ਰਿਹਾਨਾ ਚਰਚਾ 'ਚ ਹੈ। ਉਨ੍ਹਾਂ ਦੇ ਇੱਕ ਟਵੀਟ ਨੇ ਇੰਟਰਨੈਸ਼ਨਲ ਲੈਵਲ 'ਤੇ ਇਸ ਅੰਦੋਲਨ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਉਨ੍ਹਾਂ ਦੇ ਟਵੀਟ ਤੋਂ ਬਾਅਦ ਲਗਾਤਾਰ ਵੱਡੇ ਸੈਲੇਬਸ ਕਿਸਾਨਾਂ ਦੇ ਸਮਰਥਨ 'ਚ ਆਪਣੀ ਆਵਾਜ਼ ਚੁੱਕ ਰਹੇ ਹਨ। ਰਿਹਾਨਾ ਦੇ ਟਵੀਟ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਜੋ ਉਨ੍ਹਾਂ ਨੂੰ ਨਹੀਂ ਜਾਣਦੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ 'ਚ ਇੱਕ ਦਿਲਚਸਪ ਗੱਲ ਇਹ ਹੈ ਕਿ ਅੱਜ ਸਵੇਰ ਤੋਂ ਹੀ ਲੋਕ ਗੂਗਲ 'ਚ ਸਰਚ ਕਰਕੇ ਰਿਹਾਨਾ ਦੇ ਧਰਮ ਬਾਰੇ ਪਤਾ ਕਰ ਰਹੇ ਹਨ। ਲੋਕਾਂ ਨੂੰ ਇਹ ਜਾਣਨ 'ਚ ਦਿਲਚਸਪੀ ਹੈ ਕਿ ਕਿਤੇ ਰਿਹਾਨਾ ਮੁਸਲਿਮ ਤਾਂ ਨਹੀਂ।
ਗੂਗਲ 'ਚ ਰਿਹਾਨਾ ਬਾਰੇ ਲੋਕ ਦੋ ਗੱਲਾਂ ਪਤਾ ਕਰ ਰਹੇ ਹਨ-ਕੀ ਰਿਹਾਨਾ ਮੁਸਲਮਾਨ ਹੈ? ਦੂਜਾ ਰਿਹਾਨਾ ਦਾ ਧਰਮ ਕੀ ਹੈ?
ਰਿਹਾਨਾ ਦਾ ਧਰਮ
ਰਿਹਾਨਾ ਇਸਾਈ ਹੈ ਤੇ ਬਚਪਨ ਤੋਂ ਇਸ ਧਰਮ ਨੂੰ ਫੌਲੋ ਕਰਦੀ ਹੈ। ਇੱਕ ਮੈਗਜ਼ੀਨ ਨਾਲ ਗੱਲਬਾਤ 'ਚ ਇੱਕ ਵਾਰ ਉਨ੍ਹਾਂ ਦੱਸਿਆ ਸੀ। ਜਦੋਂ ਉਹ ਸੱਤ ਸਾਲ ਦੀ ਸੀ ਤਾਂ ਉਨ੍ਹਾਂ ਪਹਿਲੀ ਵਾਰ ਵਰਤ ਰੱਖਿਆ ਸੀ ਤੇ ਪ੍ਰਾਰਥਨਾ ਕੀਤੀ ਸੀ। ਮੈਂ ਇਹ ਖੁਦ ਕੀਤਾ ਸੀ ਕਿਉਂਕਿ ਮੈਨੂੰ ਨਿਊਯਾਰਕ ਜਾਣਾ ਸੀ। ਮੈਨੂੰ ਪਤਾ ਸੀ ਕਿ ਇਹ ਇੱਕ ਤਿਆਗ ਹੈ ਜੋ ਮੈਨੂੰ ਕਰਨਾ ਹੈ ਤਾਂ ਕਿ ਮੈਂ ਜਿੱਥੇ ਪਹੁੰਚਣਾ ਚਾਹੁੰਦੀ ਹਾਂ ਉੱਥੇ ਜਾ ਸਕਾਂ।
ਕਿਸਾਨ ਅੰਦੋਲਨ 'ਤੇ ਰਿਹਾਨਾ ਨੇ ਕੀ ਕਿਹਾ
ਰਿਹਾਨਾ ਨੇ ਮੰਗਲਵਾਰ ਅੰਦੋਲਨ ਨਾਲ ਸਬੰਧਤ ਇਕ ਖ਼ਬਰ ਸ਼ੇਅਰ ਕਰਦਿਆਂ ਟਵਿਟਰ 'ਤੇ ਲਿਖਿਆ, 'ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਨੇ ਇਸ ਦੇ ਨਾਲ #FarmersProtest ਦੀ ਵਰਤੋਂ ਕੀਤੀ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ