ਨਵੀਂ ਦਿੱਲੀ: ਪਿਛਲੇ ਕਰੀਬ ਦੋ ਮਹੀਨੇ ਤੋਂ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਣ ਦੁਨੀਆਂ 'ਚ ਕਈ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਅਮਰੀਕੀ ਪੌਪ ਸਟਾਰ ਰਿਹਾਨਾ ਦੇ ਸਮਰਥਨ ਤੋਂ ਬਾਅਦ ਹੁਣ ਸਵੀਡਨ ਦੀ ਵਾਤਾਵਰਣ ਕਾਰਜਕਰਤਾ ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੇ ਪੱਖ 'ਚ ਟਵੀਟ ਕੀਤਾ ਹੈ ਤੇ ਆਪਣਾ ਸਮਰਥਨ ਕੀਤਾ ਹੈ।
ਗ੍ਰੇਟਾ ਨੇ ਮੀਡੀਆ ਰਿਪੋਰਟ ਦੇ ਨਾਲ ਇਕ ਟਵੀਟ ਕੀਤਾ ਹੈ। ਇਸ ਲੇਖ 'ਚ ਪ੍ਰਦਰਸ਼ਨ ਸਥਾਨਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਗ੍ਰੇਟਾ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਨਾਲ ਇਕਜੁੱਟਤਾ ਨਾਲ ਖੜੇ ਹਨ। ਉਨ੍ਹਾਂ ਆਪਣੇ ਟਵੀਟ 'ਚ ਹੈਸ਼ਟੈਗ ਫਾਰਮਰ ਪ੍ਰੋਟੈਸਟ ਦਾ ਵੀ ਇਸਤੇਮਾਲ ਕੀਤਾ ਹੈ।
ਗ੍ਰੇਟ ਥਨਬਰਗ ਸਮੇਤ ਕਈ ਅੰਤਰ-ਰਾਸ਼ਟਰੀ ਕਲਾਕਾਰਾਂ ਤੇ ਹੋਰ ਲੀਡਰਾਂ ਨੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ। ਇਹ ਸਾਰੇ ਟਵੀਟ ਉਦੋਂ ਆਏ ਜਦੋਂ ਅਮਰੀਕੀ ਪੌਪ ਸਿੰਗਰ ਰਿਹਾਨਾ ਨੇ ਭਾਰਤ 'ਚ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਇਕ ਟਵੀਟ ਕੀਤਾ। ਇਸ ਟਵੀਟ 'ਚ ਰਿਹਾਨਾ ਨੇ ਇਕ ਲੇਖ ਸਾਂਝਾ ਕੀਤਾ, 'ਜਿਸ 'ਚ ਪ੍ਰਦਰਸ਼ਨ ਸਥਾਨਾਂ 'ਤੇ ਇੰਟਰਨੈੱਟ ਬੰਦ ਕਰਨ ਦੀ ਸੂਚਨਾ ਦਿੱਤੀ ਗਈ ਸੀ।'
ਇਸ ਲੇਖ ਨੂੰ ਰੀਟਵੀਟ ਕਰਦਿਆਂ ਰਿਹਾਨਾ ਨੇ ਲਿਖਿਆ ਕਿ ਅਸੀਂ ਅਸੀਂ ਇਸ ਬਾਰੇ 'ਚ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਦੇ ਟਵੀਟ ਕਰਦਿਆਂ ਦੀ ਅਦਾਕਾਰਾ ਕੰਗਣਾ ਰਣੌਤ ਬਰਸ ਗਈ। ਕੰਗਣਾ ਨੇ ਰਿਹਾਨਾ ਦੇ ਟਵੀਟ ਨੂੰ ਰੀਟਵੀਟ ਕਰਕੇ ਲਿਖਿਆ ਕਿ ਕੋਈ ਵੀ ਇਨ੍ਹਾਂ ਬਾਰੇ ਗੱਲ ਨਹੀਂ ਕਰ ਰਿਹਾ। ਕਿਉਂਕਿ ਕਿਸਾਨ ਨਹੀਂ, ਅੱਤਵਾਦੀ ਹਨ। ਇਹ ਲੋਕ ਭਾਰਤ ਨੂੰ ਵੰਡਣ ਦਾ ਕੰਮ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ