ਮੁੰਬਈ: ਲੰਬੇ ਸਮੇਂ ਤੋਂ ਸਭ ਨੂੰ ਕਪਿਲ ਦੇ ਸ਼ੋਅ ‘ਦ ਕਪਿਲ ਸ਼ਰਮਾ’ ਸ਼ੋਅ ਦੀ ਉਡੀਕ ਹੈ। ਇਸ ਦੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਇਸ ਦੇ ਨਾਲ ਹੀ ਕਪਿਲ ਤੇ ਸੁਨੀਲ ਇੱਕ ਵਾਰ ਫੇਰ ਇਸ ਸ਼ੋਅ ਨਾਲ ਫੈਨਸ ਨੂੰ ਹਸਾਉਂਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਹੀ ਸਭ ਇਨ੍ਹਾਂ ਦੋਨਾਂ ਨੂੰ ਇਕੱਠੇ ਦੇਖਣ ਦੀ ਉਮੀਦ ਲਾਈ ਬੈਠੇ ਹਨ।
ਹੁਣ ਖ਼ਬਰ ਆਈ ਹੈ ਕਿ ਦੋਨੋਂ ਇਸ-ਦੂਜੇ ਨਾਲ ਕੰਮ ਕਰਨ ਲਈ ਤਿਆਰ ਹੋ ਗਏ ਹਨ। ਜੀ ਹਾਂ, ਦੋਨੋਂ ਜਲਦੀ ਹੀ ਇੱਕ ਹੀ ਸ਼ੋਅ ਲਈ ਕੰਮ ਕਰਨ ਲਈ ਤਿਆਰ ਹੋ ਗਏ ਹਨ। ਦੋਨਾਂ ਨੂੰ ਇਸ ਵਾਰ ਇਕੱਠੇ ਕੀਤਾ ਹੈ ਭਾਈਜਾਨ ਸਲਮਾਨ ਖ਼ਾਨ ਨੇ। ਸਲਮਾਨ ਹੀ ਹਨ ਜਿਨ੍ਹਾਂ ਨੇ ਦੋਨਾਂ ਦੇ ਨਾਲ ਇਸ ਬਾਰੇ ਗੱਲ ਵੀ ਕਰ ਲਈ ਹੈ।
ਸਲਮਾਨ ਦਾ ਪ੍ਰੋਡਕਸ਼ਨ ਹਾਉਸ ਸ਼ੋਅ ਫ੍ਰੋਡਿਉਸ ਕਰ ਰਿਹਾ ਹੈ ਤੇ ਸੁਨੀਲ ਸਲਮਾਨ ਦੀ ਫ਼ਿਲਮ ‘ਭਾਰਤ’ ‘ਚ ਵੀ ਕੰਮ ਕਰ ਰਹੇ ਹਨ ਇਸੇ ਦੌਰਾਨ ਸਲਮਾਨ ਨੇ ਦੋਨਾਂ ‘ਚ ਪੈਚਅੱਪ ਕਰਵਾ ਦਿੱਤਾ ਹੈ। ਸੁਨੀਲ ਨੂੰ ਜਦੋਂ ਸਲਮਾਨ ਨੇ ਸ਼ੋਅ ‘ਚ ਵਾਪਸ ਆਉਣ ਨੂੰ ਕਿਹਾ ਤਾਂ ਉਹ ਸਲਮਾਨ ਨੂੰ ਨਾਹ ਨਹੀਂ ਕਰ ਪਾਏ ਤੇ ਸੁਨੀਲ ਨੂੰ ਸ਼ੋਅ ਲਈ ਹਾਮੀ ਭਰ ਦਿੱਤੀ।
ਹੁਣ ਜੇਕਰ ਇੰਤਜ਼ਾਰ ਹੈ ਤਾਂ ਦੋਨਾਂ ਨੂੰ ਇੱਕ ਵਾਰ ਫੇਰ ਤੋਂ ਸਕਰੀਨ ‘ਤੇ ਕੰਮ ਕਰਦੇ ਦੇਖਣ ਤੇ ‘ਦ ਕਪਿਲ ਸ਼ਰਮਾ ਸ਼ੋਅ’ ਦੇ ਅਗਲੇ ਸੀਜ਼ਨ ਦਾ ਹੈ। ਇਸ ‘ਚ ਕਪਿਲ ਦੇ ਨਾਲ ਸੁਨੀਲ ਦੀ ਵਾਪਸੀ ਫਾਈਨਲੀ ਹੋ ਰਹੀ ਹੈ। ਸ਼ੋਅ ਦੀ ਸ਼ੂਟਿੰਗ 16 ਦਸੰਬਰ ਤੋਂ ਸ਼ੁਰੂ ਹੋਣੀ ਹੈ।