ਕਾਰਜਕਾਰੀ ਮੈਂਬਰਾਂ ਵਿੱਚ ਗੁਰਮੀਤ ਸਿੰਘ ਤ੍ਰਿਲੋਕੇਵਾਲ, ਭੁਪਿੰਦਰ ਸਿੰਘ. ਜਰਨੈਲ ਸਿੰਘ, ਜਗਜੀਤ ਸਿੰਘ ਤਲਵੰਡੀ, ਖੁਸ਼ਵਿੰਦਰ ਸਿੰਘ ਭਾਟੀਆ, ਅਮਰੀਕ ਸਿੰਘ, ਜਸਵੀਰ ਕੌਰ ਜੱਫਰਵਾਲ, ਤਾਰਾ ਸਿੰਘ ਸਿੱਲਾ, ਅਮਰੀਕ ਸਿੰਘ ਕੋਟਸ਼ਮੀਰ, ਭਾਈ ਮਨਜੀਤ ਸਿੰਘ ਤੇ ਸ਼ਿੰਗਾਰਾ ਸਿੰਘ ਲੋਹੀਆ ਸ਼ਾਮਲ ਹਨ।
ਯਾਦ ਰਹੇ ਇਸ ਵਾਰ ਵੀ ਪ੍ਰਧਾਨ ਤੇ ਹੋਰ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਹੀ ਨਿਕਲੇ ਹਨ। ਪਿਛਲੀ ਰਿਵਾਇਤ ਮੁਤਾਬਕ ਅਕਾਲੀ ਦਲ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਹੱਕ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਸੀ। ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਜਨਰਲ ਇਜਲਾਸ ਵਿੱਚ ਸੁਖਬੀਰ ਬਾਦਲ ਲਿਫਾਫਾ ਖੁੱਲ੍ਹੇ ਜਿਸ ਵਿੱਚ ਅਹੁਦੇਦਾਰਾਂ ਦੀ ਲਾਟਰੀ ਨਿਕਲੀ।
ਸੁਖਬੀਰ ਬਾਦਲ ਪਿਛਲੇ ਕਈ ਦਿਨਾਂ ਨੂੰ ਮੈਂਬਰਾਂ ਦੀ ਨਬਜ਼ ਟੋਹ ਰਹੇ ਸੀ। ਇਸ ਲਈ ਉਨ੍ਹਾਂ ਚੰਡੀਗੜ੍ਹ ਤੇ ਅੰਮ੍ਰਿਤਸਰ ਵਿਖੇ ਮੀਟਿੰਗਾਂ ਵੀ ਕੀਤੀਆਂ ਸੀ। ਇਸ ਵਾਰ ਬਾਦਲ ਪਰਿਵਾਰ ਖਿਲਾਫ ਉੱਠੀ ਹਨੇਰੀ ਕਰਕੇ ਬਗਾਵਤ ਦਾ ਖਦਸ਼ਾ ਸੀ ਪਰ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਬਾਦਲ ਵਿੱਚ ਭਰੋਸਾ ਪ੍ਰਗਟਾਇਆ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਾਰਟੀ ਨਾਲ ਸਬੰਧਤ ਸਮੂਹ ਮੈਂਬਰਾਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕੀਤਾ ਸੀ। ਅਹੁਦੇਦਾਰਾਂ ਵਾਸਤੇ ਉਮੀਦਵਾਰਾਂ ਦੀ ਚੋਣ ਕਰਨ ਦਾ ਅਧਿਕਾਰ ਸੌਂਪਿਆ ਸੀ ਪਰ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।