ਮੁੰਬਈ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਜੇਕਰ ਕਿਸੇ ਫ਼ਿਲਮ ਦੀਆਂ ਸੁਰਖੀਆਂ ਬਣ ਰਹੀਆਂ ਹਨ ਤਾਂ ਉਹ ਹੈ ਅਕਸ਼ੇ ਕੁਮਾਰ ਦੀ ‘ਹਾਊਸਫੁੱਲ-4’। ਇਹ ਫ਼ਿਲਮ ਆਪਣੇ ਐਲਾਨ ਤੋਂ ਹੁਣ ਤਕ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਪਹਿਲਾਂ ਫ਼ਿਲਮ ‘ਚ ਨਾਨਾ ਪਾਟੇਕਰ ਦੀ ਥਾਂ ਰਾਣਾ ਦੁੱਗੁਬਾਤੀ ਨੂੰ ਕਾਸਟ ਕੀਤਾ ਗਿਆ ਸੀ।


ਹੁਣ ਇਸ ਤੋਂ ਬਾਅਦ ਖ਼ਬਰ ਹੈ ਕਿ ਇਸ ਮਲਟੀਸਟਾਰਰ ਫ਼ਿਲਮ ‘ਚ ਸੰਜੇ ਦੱਤ ਨੂੰ ਵੀ ਕੈਮਿਓ ਰੋਲ ‘ਚ ਕਾਸਟ ਕੀਤਾ ਜਾ ਸਕਦਾ ਹੈ। ਹਾਲ ਹੀ ‘ਚ ਸੰਜੇ ਨੂੰ ‘ਹਾਊਸਫੁੱਲ-4’ ਦੇ ਸੈੱਟ ‘ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਖ਼ਬਰਾਂ ਨੇ ਕਿ ਫ਼ਿਲਮ ‘ਚ ਸੰਜੂ ਬਾਬਾ ਦਾ ਕੈਮਿਓ ਰੋਲ ਵੇਖਣ ਨੂੰ ਮਿਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ‘ਹਾਊਸਫੁੱਲ-4’ ਦੇ ਸੈੱਟ ਦੇ ਕੋਲ ਹੀ ਇੱਕ ਐਡ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।



ਸੰਜੇ ਅਤੇ ਅੱਕੀ ਇਸ ਤੋਂ ਪਹਿਲਾਂ ਪੰਜ ਫ਼ਿਲਮਾਂ ‘ਚ ਸਕਰੀਨ ਸ਼ੇਅਰ ਕਰ ਚੁੱਕੇ ਹਨ। ‘ਹਾਊਸਫੁੱਲ-4’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ‘ਚ ਅਕਸ਼ੇ ਤੋਂ ਇਲਾਵਾ ਰਾਣਾ ਦੁੱਗੁਬਾਤੀ, ਕ੍ਰਿਤੀ ਖਰਬੰਦਾ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ ਅਤੇ ਪੂਜਾ ਹੇਗੜੇ ਵੀ ਨਜ਼ਰ ਆਉਣਗੇ।