ਮੁੰਬਈ: ਅੱਜ ਦੇਸ਼ ਦੇ ਸਬ ਤੋਂ ਅਮੀਰ ਬਿਜਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪੀਰਾਮਲ ਨਾਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ ‘ਚ ਕੀਤੀਆਂ ਗਈਆਂ ਸੀ ਜਿਸ ‘ਚ ਦੇਸ਼-ਵਿਦੇਸ਼ ਦੇ ਨਾਮੀ ਲੋਕਾਂ ਨੇ ਸ਼ਿਰਕਤ ਕੀਤੀ ਸੀ।

ਹੁਣ ਇਸ ਵਿਆਹ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਿਆਹ ‘ਚ ਆਖਰ ਕਿੰਨੇ ਰੁਪਏ ਖ਼ਰਚ ਕੀਤੇ ਗਏ ਹਨ। ਹੁਣ ਤਕ ਵਿਆਹ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚੋਂ ਹੁਣ ਆਈ ਰਿਪੋਰਟ ਮੁਤਾਬਕ ਵਿਆਹ ‘ਚ 10 ਕਰੋੜ ਡਾਲਰ ਯਾਨੀ ਕਰੀਬ 723 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਅਜਿਹੇ ‘ਚ ਇਹ ਦੇਸ਼ ਦਾ ਹੁਣ ਤਕ ਦਾ ਸਭ ਤੋਂ ਮਹਿੰਗਾ ਵਿਆਹ ਹੈ।

ਇਸ ਵਿਆਹ ਦੀ ਚਰਚਾ ਸਿਰਫ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਹੋ ਰਹੀ ਹੈ। ਵਿਆਹ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦੂਰ-ਦੂਰ ਤਕ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਵਿਆਹ ਦੀਆਂ ਦੋ ਰਿਸੈਪਸ਼ਨਾਂ ਹੋਣਗੀਆਂ ਜਿਨ੍ਹਾਂ ‘ਚ ਇੱਕ ਵਾਰ ਫੇਰ ਬਾਲੀਵੁੱਡ ਦਾ ਹਜ਼ੂਮ ਦੇਖਣ ਨੂੰ ਮਿਲੇਗਾ।