ਨਵੀਂ ਦਿੱਲੀ: ਤਿੰਨਾਂ ਸੂਬਿਆਂ ‘ਚ ਬੀਜੇਪੀ ਦੀ ਹਾਰ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਅਮਰੀਕੀ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਹਾਰ ਤੋਂ ਬਾਅਦ ਰਿਪੋਰਟ ਛਾਪੀ ਜਿਸ ਦਾ ਟਾਈਟਲ ਦਿੱਤਾ, ‘ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁਸ਼ਕਲ ‘ਚ ਹਨ?’
ਅਖ਼ਬਾਰ ‘ਚ ਲਿਖਿਆ ਹੈ, ‘ਚਾਰ ਸਾਲ ਪਹਿਲਾਂ ਮੋਦੀ ਨੇ ਵੱਡੇ-ਵੱਡੇ ਵਾਅਦਿਆਂ ਨਾਲ ਸੱਤਾ ਹਾਸਲ ਕੀਤੀ ਸੀ, ਪਰ ਉਨ੍ਹਾਂ ਦੀ ਪਾਰਟੀ ਨੂੰ ਆਮ ਚੋਣਾਂ ਤੋਂ ਠੀਕ ਪਹਿਲਾਂ ਪੰਜ ਸੂਬਿਆਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਕੁਝ ਸਮੇਂ ‘ਚ ਇਹ ਭਾਜਪਾ ਦੀ ਸਭ ਤੋਂ ਵੱਡੀ ਹਾਰ ਹੈ। ਇਸ ਹਾਰ ਮੁਤਾਬਕ ਭਾਜਪਾ ਨੂੰ 100 ਵਿਧਾਨ ਸਭਾ ਸੀਟਾਂ ਦਾ ਨੁਕਸਾਨ ਹੁੰਦਾ ਦਿੱਖ ਰਿਹਾ ਹੈ, ਜੋ ਆਉਣ ਵਾਲੇ ਸਮੇਂ ‘ਚ ਮੋਦੀ ਦੀ ਹਾਰ ਦਾ ਕਾਰਨ ਬਣ ਸਕਦਾ ਹੈ। ਜਿਹੜੇ 5 ਸੂਬਿਆਂ ‘ਚ ਚੋਣਾਂ ਹੋਇਆ ਹਨ ਉੱਥੇ ਆਬਾਦੀ ਜ਼ਿਆਦਾਤਰ ਪੇਂਡੂ ਖੇਤਰਾਂ ‘ਚ ਰਹਿੰਦੀ ਹੈ।
ਇਸ ‘ਚ ਕਾਂਗਰਸ ਲਈ ਲਿਖਿਆ ਹੈ ਕਿ ਇਨ੍ਹਾਂ ਚੋਣਾਂ ‘ਚ ਅਜਿਹਾ ਲੱਗਦਾ ਹੈ ਕਿ ਸੁੱਤੀ ਹੋਈ ਕਾਂਗਰਸ ਪਾਰਟੀ ਜਾਗ ਗਈ ਹੈ, ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ‘ਚ 2019 ‘ਚ ਮੋਦੀ ਨੂੰ ਰਾਹੁਲ ਦੀ ਸਿੱਧੀ ਟੱਕਰ ਮਿਲੇਗੀ।
ਬ੍ਰਿਟੇਨ ਦਾ ‘ਦ ਗਾਰਡੀਅਨ’: ਟੈਗਲਾਈਨ ‘ਚ ਲਿਖਿਆ ਹੈ, ‘ਹਿੰਦੀ ਹਾਰਟਲੈਂਡ ‘ਚ ਹੋਈਆਂ ਚੋਣਾਂ ‘ਚ ਮੋਦੀ ਤੇ ਭਾਜਪਾ ਦੀ ਵੱਡੀ ਹਾਰ। ਅੱਗੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਾਰਟੀ ਨੂੰ ਦੋ ਸੂਬਿਆਂ ‘ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਜੇ ਸੂਬੇ ‘ਚ ਕਰੜੀ ਟੱਕਰ ਰਹੀ। ਇਸ ਹਾਰ ਨੇ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਜ਼ੋਰੀ ਦੀ ਪੋਲ ਕੋਲ੍ਹ ਕੇ ਰੱਖ ਦਿੱਤੀ ਹੈ।
ਪਾਕਿਸਤਾਨ ਦੀ ‘ਦ ਡੌਨ’: ਗੁਆਂਢੀ ਮੁਲਕ ਨੇ ਇਹ ‘ਤੇ ਹੈੱਡਲਾਈਨ ਦਿੱਤੀ ਹੈ, ‘ਪੀਐਮ ਮੋਦੀ ਨੂੰ ਲੱਗਣ ਵਾਲੇ ਝਟਕਿਆਂ ਤਹਿਤ ਭਾਜਪਾ ਮੁੱਖ ਸੂਬਿਆਂ ‘ਚ ਹਾਰਨ ਵਾਲੀ ਹੈ। ਇਸ ‘ਚ ਅੱਗੇ ਲਿਖਿਆ ਗਿਆ ਹੈ ਕਿ ਇਨ੍ਹਾਂ ਚੋਣਾਂ ਨੂੰ 2019 ਦੀਆਂ ਆਮ ਚੋਣਾਂ ਦੇ ਕਈ ਹੋਣ ਵਾਲੇ ਜਨਮਤ ਸੰਗ੍ਰਹਿ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ‘ਚ ਹਾਰ ਮੋਦੀ ਦੀ ਕਦੇ ਨਾ ਹਾਰਨ ਵਾਲੀ ਈਮੇਜ਼ ਨੂੰ ਖ਼ਰਾਬ ਕਰੇਗੀ ਤੇ ਭਾਜਪਾ ਨੂੰ ਬੈਕਫੁੱਟ ‘ਤੇ ਧੱਕ ਦਵੇਗੀ।
ਚੀਨ ਦਾ ਸ਼ਿੰਹੁਆ: ਇੰਡੀਆ ਦੀ ਵਿਰੋਧੀ ਕਾਂਗਰਸ ਤਿੰਨ ਸੂਬਿਆਂ ‘ਚ ਭਾਜਪਾ ਤੋਂ ਅੱਗੇ ਨਿਕਲੀ, ਇੱਕ ਛੋਟਾ ਸੂਬਾ ਵੀ ਹਾਰ ਗਈ। ਇਸ ‘ਚ ਅੱਗੇ ਲਿਖਦੇ ਹੋਏ ਕਿਹਾ ਗਿਆ, ਇਹ ਨਤੀਜੇ ਰਾਜਨੀਤੀ ਦੇ ਲਿਹਾਜ਼ ‘ਚ ਕਾਫੀ ਅਹਿਮ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਤੇ ਇਨ੍ਹਾਂ ਦਾ ਸਿੱਧਾ ਅਸਰ ਪਵੇਗਾ। ਇਨ੍ਹਾਂ ਨਤੀਜਿਆਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਇਸ ਨਾਲ ਸਾਫ ਹੋਵੇਗਾ ਕਿ ਉਹ ਲੋਕਾਂ ‘ਚ ਕਿੰਨੇ ਫੇਮਸ ਹਨ।