ਮੁੰਬਈ: ਵਰੁਣ ਧਵਨ ਅੱਜਕਲ੍ਹ ਆਪਣੀ ਅਗਲੀ ਫ਼ਿਲਮ ‘ਏਬੀਸੀਡੀ-3’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਫ਼ਿਲਮ ‘ਚ ਉਸ ਨਾਲ ਸ਼੍ਰੱਧਾ ਕਪੂਰ ਨਜ਼ਰ ਆਵੇਗੀ ਪਰ ਸ਼੍ਰੱਧਾ ਨੇ ਅਜੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ। ਫ਼ਿਲਮ ‘ਚ ਵਰੁਣ ਤੇ ਸ਼੍ਰਧਾ ਡਾਂਸਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਲਈ ਦੋਵੇਂ ਸਟਾਰਸ ਸਖਤ ਮਿਹਨਤ ਕਰ ਰਹੇ ਹਨ।

ਹਾਲ ਹੀ ‘ਚ ਵਰੁਣ ਨੇ ਫ਼ਿਲਮ ਦੇ ਇੱਕ ਸੀਨ ਲਈ ਵਾਹਘਾ ਬਾਰਡਰ ‘ਤੇ ਪਰਫਾਰਮ ਕੀਤਾ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਫ਼ਿਲਮ ਦਾ ਪਹਿਲਾ ਸ਼ੈਡਿਊਲ ਪੰਜਾਬ 'ਚ ਪੂਰਾ ਹੋ ਗਿਆ। ਹੁਣ ਵਰਣੁ ਫ਼ਿਲਮ ਦੇ ਅਗਲੇ ਹਿੱਸੇ ਦੀ ਸ਼ੂਟਿੰਗ ਲਈ ਲੰਡਨ ਰਵਾਨਾ ਹੋ ਰਹੇ ਹਨ।


ਪਹਿਲੇ ਸ਼ੈਡਿਊਲ਼ ਦੀ ਸ਼ੂਟਿੰਗ ਦੇ ਖ਼ਤਮ ਹੋਣ ਦੀ ਜਾਣਕਾਰੀ ਰੇਮੋ ਡਿਸੂਜਾ ਨੇ ਟੀਮ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਕੇ ਦਿੱਤੀ ਹੈ। ਇਸ ‘ਚ ਸਾਰੀ ਟੀਮ ਪੋਜ਼ ਦਿੰਦੇ ਨਜ਼ਰ ਆ ਰਹੀ ਹੈ। ਟੀਮ ਦਾ ਅਗਲਾ ਸ਼ੂਟ 40 ਦਿਨ ਦਾ ਲੰਡਨ ‘ਚ ਹੈ।

‘ਏਬੀਸੀਡੀ-3’ ‘ਚ ਵਰੁਣ ਪੰਜਾਬੀ ਮੁੰਡੇ ਤੇ ਸ਼੍ਰੱਧਾ ਇੱਕ ਪਾਕਿਸਤਾਨੀ ਡਾਂਸਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਨੌਰਾ ਫਤੇਹੀ ਤੇ ਅਪਾਰਸ਼ਕਤੀ ਖੁਰਾਨਾ ਵੀ ਹਨ।