Jagdeep Sidhu On Sonam Bajwa: ਸੋਨਮ ਬਾਜਵਾ ਪੰਜਾਬੀ ਦੀਆਂ ਟੌਪ ਤੇ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੂੰ ਆਪਣੇ ਐਕਟਿੰਗ ਟੈਲੇਂਟ ਤੇ ਕਮਾਲ ਦੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਅਦਾਕਾਰਾ ਦੀਆਂ ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਦੋਵੇਂ ਹੀ ਫਿਲਮਾਂ ਨੂੰ ਪੰਜਾਬ ਦੇ ਲੋਕਾਂ 'ਚ ਭਾਰੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਆਖਰ ਕਰੇਜ਼ ਹੋਵੇ ਵੀ ਕਿਉਂ ਨਾ, ਫਿਲਮਾਂ ਸੋਨਮ ਬਾਜਵਾ ਦੀਆ ਜੋ ਹਨ।
ਦੱਸ ਦਈਏ ਕਿ 'ਗੋਡੇ ਗੋਡੇ ਚਾਅ' ਫਿਲਮ ਨੂੰ ਪੰਜਾਬੀ ਇੰਡਸਟਰੀ ਦੇ ਟੈਲੇਂਟਡ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਹੁਣ ਜਗਦੀਪ ਸਿੱਧੂ ਦੀ ਇੱਕ ਪੋਸਟ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਕਿਸੇ ਫੈਨ ਨੇ ਜਗਦੀਪ ਸਿੱਧੂ ਨੂੰ ਕਿਹਾ ਸੀ 'ਸੋਨਮ ਮੈਮ ਦੀ ਐਕਟਿੰਗ ਬੇਹਤਰੀਨ ਹੈ, ਤੁਸੀਂ ਉਨ੍ਹਾਂ ਨੂੰ ਬਹੁਤ ਹੀ ਚੁਣ ਕੇ ਕਰੈਕਟਰ ਯਾਨਿ ਕਿਰਦਾਰ ਦਿੱਤਾ ਹੈ।' ਇਸ ਦੇ ਜਵਾਬ 'ਚ ਜਗਦੀਪ ਨੇ ਕਿਹਾ, 'ਸੋਨਮ ਬਾਜਵਾ ਪੰਜਾਬੀ ਇੰਡਸਟਰੀ ਵਿੱਚ ਮੇਰੀ ਮਨਪਸੰਦ ਅਦਾਕਾਰਾ ਹੈ। ਤੇ ਮੇਰੇ 'ਤੇ ਵਿਸ਼ਵਾਸ ਕਰੋ ਕਿ ਸੋਨਮ ਨੂੰ ਹਾਲੇ ਐਕਟਿੰਗ ਦਿਖਾਉਣ ਦਾ ਮੌਕਾ ਮਿਿਲਿਆ ਨਹੀਂ ਹੈ। ਉਹ ਇੰਡਸਟਰੀ ਦੀ ਸਭ ਤੋਂ ਮੇਹਨਤੀ ਅਦਾਕਾਰਾ ਹੈ। ਸੋ, ਮੈਂ ਕੋਈ ਕਰੈਕਟਰ ਨਹੀਂ ਦਿੱਤਾ, ਉਸ ਨੇ ਆਪਣੇ ਟੈਲੇਂਟ ਨਾਲ ਇਹ ਕਰੈਕਟਰ ਲਿਆ ਹੈ।'
ਦੱਸ ਦਈਏ ਕਿ ਜਗਦੀਪ ਸਿੱਧੂ ਦੀ ਇਸ ਪੋਸਟ ਨੂੰ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕਰਦਿਆਂ ਡਾਇਰੈਕਟਰ ਦਾ ਧੰਨਵਾਦ ਕੀਤਾ ਹੈ। ਕਾਬਿਲੇਗ਼ੌਰ ਹੈ ਕਿ ਸੋਨਮ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ 26 ਮਈ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।