MI vs PBKS 1st Innings Highlights: ਆਈਪੀਐਲ ਦੇ 46ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਆਹਮੋ-ਸਾਹਮਣੇ ਹਨ। ਇਹ ਮੈਚ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੱਥੇ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ। ਪੰਜਾਬ ਲਈ ਲਿਆਮ ਲਿਵਿੰਗਸਟੋਨ ਅਤੇ ਜਿਤੇਸ਼ ਸ਼ਰਮਾ ਨੇ ਤੇਜ਼ ਪਾਰੀਆਂ ਖੇਡੀਆਂ।


ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦੇ ਦੂਜੇ ਓਵਰ ਵਿੱਚ ਅਰਸ਼ਦ ਖਾਨ ਨੇ ਪੰਜਾਬ ਦੇ ਓਪਨਰ ਬੱਲੇਬਾਜ਼ ਪ੍ਰਭਸਿਮਰਨ ਸਿੰਘ (9) ਨੂੰ ਪੈਵੇਲੀਅਨ ਭੇਜਿਆ। ਇੱਥੋਂ ਸ਼ਿਖਰ ਧਵਨ ਅਤੇ ਮੈਥਿਊ ਸ਼ਾਰਟ ਨੇ 35 ਗੇਂਦਾਂ 'ਤੇ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਧਵਨ 20 ਗੇਂਦਾਂ 'ਤੇ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਮੈਥਿਊ ਸ਼ਾਰਟ ਵੀ ਕੁੱਲ 95 ਦੌੜਾਂ 'ਤੇ ਪੈਵੇਲੀਅਨ ਪਰਤ ਗਿਆ। ਸ਼ਾਰਟ ਨੇ 26 ਗੇਂਦਾਂ 'ਤੇ 27 ਦੌੜਾਂ ਬਣਾਈਆਂ।


ਇਹ ਵੀ ਪੜ੍ਹੋ: Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਫਿਰ ਇਕੱਠੇ ਆਏ ਨਜ਼ਰ, ਆਪ ਸਾਂਸਦ ਨਾਲ IPL ਮੈਚ ਦੇਖਣ ਪਹੁੰਚੀ ਅਦਾਕਾਰਾ, ਫੋਟੋ ਵਾਇਰਲ


ਲਿਵਿੰਗਸਟੋਨ ਅਤੇ ਜਿਤੇਸ਼ ਦੀ ਧਮਾਕੇਦਾਰ ਪਾਰੀਆਂ


11.2 ਓਵਰਾਂ 'ਚ 95 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਚੁੱਕੀ ਪੰਜਾਬ ਕਿੰਗਜ਼ ਨੂੰ ਹੁਣ ਤੇਜ਼ ਰਫਤਾਰ ਬੱਲੇਬਾਜ਼ੀ ਦੀ ਲੋੜ ਸੀ, ਜਿਸ ਨੂੰ ਲਿਆਮ ਲਿਵਿੰਗਸਟੋਨ ਅਤੇ ਜਿਤੇਸ਼ ਸ਼ਰਮਾ ਨੇ ਪੂਰਾ ਕਰ ਲਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਆਪਣੀ ਪਾਰੀ ਨੂੰ ਤੇਜ਼ੀ ਨਾਲ ਖੇਡਿਆ। ਲਿਵਿੰਗਸਟੋਨ ਨੇ 42 ਗੇਂਦਾਂ 'ਤੇ 82 ਦੌੜਾਂ ਬਣਾਈਆਂ ਜਦਕਿ ਜਿਤੇਸ਼ ਸ਼ਰਮਾ ਨੇ 27 ਗੇਂਦਾਂ 'ਤੇ 49 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ ਚੌਥੀ ਵਿਕਟ ਲਈ 52 ਗੇਂਦਾਂ 'ਤੇ 119 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਆਸਾਨੀ ਨਾਲ 200 ਦਾ ਅੰਕੜਾ ਪਾਰ ਕਰ ਲਿਆ।






ਜੋਫਰਾ ਆਰਚਰ ਨੇ ਬਣਾਈਆਂ 56 ਦੌੜਾਂ


ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ 'ਚ ਦਮ ਨਜ਼ਰ ਆਇਆ। ਟੀਮ ਦੇ ਮੁੱਖ ਗੇਂਦਬਾਜ਼ ਜੋਫਰਾ ਆਰਚਰ ਨੇ 4 ਓਵਰਾਂ 'ਚ 56 ਦੌੜਾਂ ਦਿੱਤੀਆਂ। ਅਰਸ਼ਦ ਖਾਨ ਅਤੇ ਆਕਾਸ਼ ਮਧਵਾਲ ਨੇ ਵੀ ਪ੍ਰਤੀ ਓਵਰ 12 ਦੌੜਾਂ ਤੋਂ ਵੱਧ ਖਰਚ ਕੀਤੇ। ਪੀਯੂਸ਼ ਚਾਵਲਾ ਬਹੁਤ ਪ੍ਰਭਾਵਸ਼ਾਲੀ ਸੀ। ਉਨ੍ਹਾਂ ਨੇ 4 ਓਵਰਾਂ 'ਚ ਸਿਰਫ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕੁਮਾਰ ਕਾਰਤਿਕੇਅ ਅਤੇ ਕੈਮਰਨ ਗ੍ਰੀਨ ਨੇ ਵੀ ਸਖਤ ਗੇਂਦਬਾਜ਼ੀ ਕੀਤੀ। ਉਨ੍ਹਾਂ ਦੀ ਆਰਥਿਕ ਦਰ 8 ਤੋਂ ਘੱਟ ਸੀ।


ਇਹ ਵੀ ਪੜ੍ਹੋ: Watch: ਲਖਨਊ ਦੇ ਇਕਾਨਾ ‘ਚ ਹੋਇਆ MS Dhoni ਦਾ ਸਨਮਾਨ, BCCI ਉਪ ਪ੍ਰਧਾਨ ਨੇ ਦਿੱਤਾ ਇਹ ਖਾਸ ਪੁਰਸਕਾਰ